06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਾਬਕਾ ਵਿਧਾਇਕ ਕੋਟਭਾਈ ਵਲੋਂ ਭੁੱਚੋ ਕਲਾਂ ਵਿਖੇ ਵਰਕਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025
ਭੁੱਚੋ ਮੰਡੀ, 4 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਭੁੱਚੋ ਕਲਾਂ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਨਵੇਂ ਮੈਂਬਰਾਂ ਨੂੰ ਬਲਾਕ ਵਿਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਮਨਪ੍ਰੀਤ ਕੌਰ ਪੰਚ ਨੂੰ ਕਾਂਗਰਸ ਪਾਰਟੀ ਦਾ ਬਲਾਕ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ, ਅੰਮਿ੍ਤ ਸਿੰਘ ਅਤੇ ਗੁਰਜੀਤ ਸਿੰਘ ਨੂੰ ਬਲਾਕ ਕਮੇਟੀ ਮੈਂਬਰ ਵਿਚ ਮੈਂਬਰ ਦੀ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ ਭੈਣੀ, ਬਲਵੀ ਸਿੰਘ ਸ਼ੇਰਗਿੱਲ ਮੀਤ ਪ੍ਰਧਾਨ, ਪਰਿੰਦਰ ਪੈਵੀ ਸਾਬਕਾ ਪੰਚ, ਅੰਗਰੇਜ਼ ਗੇਜਾ ਪ੍ਰਧਾਨ, ਧਰਮਵੀਰ ਸਿੰਘ, ਡ. ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਸ਼ੇਰਗਿੱਲ ਸਾਬਕਾ ਪੰਚ, ਗੁਰਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਬਠਿੰਡਾ ਦਿਹਾਤੀ, ਕਾਕੂ ਸਿੰਘ, ਮੋਹਣ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਲੱਖਾ ਸਿੰਘ, ਗੁਰਜੀਤ ਸਿੰਘ, ਅੰਗਰੇਜ਼ ਸਿੰਘ ਗੇਜੀ ਸਾਬਕਾ ਪੰਚ, ਅਜਮੇਰ ਸਿੰਘ ਸ਼ੇਰਗਿੱਲ, ਨਾਇਬ ਸਿੰਘ, ਕਾਲਾ ਸਿੰਘ, ਸੇਵੀ ਸਮਾਘ, ਕਾਕਾ ਘੋੜੀਆਂ ਵਾਲਾ, ਸੱਤੂ ਰਾਮ, ਸਾਂਗਰਾ, ਤਰਨਜੀਤ, ਤਨਵੀਰ, ਸ਼ੈਲੀ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ ਅੱਮੂ ਚੇਅਰਮੈਨ ਸਹਿਕਾਰੀ ਸਭਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਹੈਲਪਰਾਂ ਵਰਕਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣ ਭੱਤਾ ਅਗਲੀ ਖ਼ਬਰ ਰਾਸ਼ਟਰੀ ਪੋਸ਼ਣ ਹਫ਼ਤੇ ਤਹਿਤ ਕੈਂਪ ਲਗਾਇਆ
Ad Position 24