06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਂਗਣਵਾੜੀ ਹੈਲਪਰਾਂ ਵਰਕਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣ ਭੱਤਾ

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅਵਤਾਰ ਸਿੰਘ ਕੈਂਥ)- ਪੰਜਾਬ ਦੇ ਵਿਚ ਹੜ੍ਹਾਂ ਦੀ ਮਾਰ ਪੈ ਰਹੀ ਹੈ ਤੇ ਸਰਕਾਰ ਨੇ ਲੋਕਾਂ ਦੀ ਮੱਦਦ ਤਾਂ ਕੀ ਕਰਨੀ ਹੈ ਉਲਟਾ ਕੰਮ ਕਰਨ ਬਦਲੇ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਗੂਣਾ ਮਾਣ ਭੱਤਾ ਮਿਲਦਾ ਹੈ ਉਹ ਵੀ ਕਰੀਬ ਛੇ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ¢ ਇਸ ਤਰ੍ਹਾਂ ਦੇ ਹਾਲਤਾਂ ਦੇ ਵਿਚ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਬੁਰੇ ਸੰਕਟ 'ਚ ਗੁਜ਼ਰ ਰਹੀਆਂ ਹਨ¢ ਇਨ੍ਹਾਂ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਜਦੋਂ ਤੋਂ ਪੰਜਾਬ ਵਿਚ ਝਾੜੂ ਦੀ ਸਰਕਾਰ ਆਈ ਹੈ ਉਦੋਂ ਤੋਂ ਕਦੇ ਵੀ ਸਮੇਂ ਸਿਰ ਮਾਣ ਭੱਤਾ ਨਹੀਂ ਮਿਲਿਆ¢ ਕਦੇ 6 ਮਹੀਨਿਆਂ ਤੋਂ ਕਦੇ 10 ਮਹੀਨਿਆਂ ਬਾਅਦ ਮਾਣ ਭੱਤਾ ਮਿਲਦਾ ਹੈ ਤੇ ਕਦੇ ਸਾਲ ਬੀਤ ਜਾਂਦਾ ਹੈ¢ ਪ੍ਰਧਾਨ ਆਲ ਪੰਜਾਬ ਆਂਗਣਵਾੜੀ ਯੂਨੀਅਨ ਹਰਗੋਬਿੰਦ ਕੌਰ ਨੇ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੈ¢ ਇਹ ਸਰਕਾਰ ਵਰਕਰਾਂ ਹੈਲਪਰਾਂ ਨੂੰ ਕੰਮ ਕਰਨ ਤੋਂ ਬਾਅਦ ਉਨ੍ਹਾਂ ਦਾ ਬਣਦਾ ਮਾਣ ਭੱਤਾ ਵੀ ਨਹੀਂ ਦੇ ਸਕਦੀ¢ ਉਨ੍ਹਾਂ ਨੇ ਮੰਗ ਕੀਤੀ ਕਿ ਅਜਿਹੀ ਤਰਾਸਦੀ ਵਿਚ ਜਦੋਂ ਲੋਕ ਭੁੱਖੇ ਮਰ ਰਹੇ ਹਨ ਤਾਂ ਸਰਕਾਰ ਨੇ ਆਪ ਤਾਂ ਕੀ ਮੱਦਦ ਕਰਨੀ ਹੈ ਉਸ ਦੀ ਥਾਂ ਘੱਟੋ ਘੱਟ ਉਨ੍ਹਾਂ ਦਾ ਬਣਦਾ ਮਾਣ ਭੱਤਾ ਤੁਰੰਤ ਰਿਲੀਜ਼ ਕਰੇ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰਾਹਤ ਦੇਵੇ ਤਾਂ ਜੋ ਪਰਿਵਾਰਾਂ ਦੇ ਚੁੱਲੇ੍ਹ ਬਲਨ 'ਤੇ ਪੇਟ ਭਰ ਸਕਣ¢
Ad Position 22
No active advertisement
ਪਿਛਲੀ ਖ਼ਬਰ ਧਾਮ ਸ੍ਰੀ ਨੈਣਾ ਦੇਵੀ ਵਿਖੇ ਧਰਮਸ਼ਾਲਾ ਦੀ ਨਵੀਂ ਬਿਲਡਿੰਗ ਲਈ ਦਿੱਤਾ ਸਹਿਯੋਗ ਅਗਲੀ ਖ਼ਬਰ ਸਾਬਕਾ ਵਿਧਾਇਕ ਕੋਟਭਾਈ ਵਲੋਂ ਭੁੱਚੋ ਕਲਾਂ ਵਿਖੇ ਵਰਕਰਾਂ ਨਾਲ ਮੀਟਿੰਗ
Ad Position 24