06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਧਾਮ ਸ੍ਰੀ ਨੈਣਾ ਦੇਵੀ ਵਿਖੇ ਧਰਮਸ਼ਾਲਾ ਦੀ ਨਵੀਂ ਬਿਲਡਿੰਗ ਲਈ ਦਿੱਤਾ ਸਹਿਯੋਗ

Ad Position 21
No active advertisement
ਅਜੀਤ ਡੈਸਕ 05-09-2025
ਰਾਮਪੁਰਾ ਫੂਲ, 4 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਜੈ ਸ਼ਕਤੀ ਭੰਡਾਰਾ ਸੁਸਾਇਟੀ (ਰਜਿ:) ਰਾਮਪੁਰਾ ਫੂਲ ਵਲੋਂ ਧਾਮ ਸ਼੍ਰੀ ਨੈਣਾ ਦੇਵੀ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣੀ ਰਾਮਪੁਰੇ ਵਾਲਿਆਂ ਦੀ ਧਰਮਸ਼ਾਲਾ ਦੀ ਬਿਲਡਿੰਗ ਕੁਝ ਦਿਨ ਪਹਿਲਾਂ ਭਾਰੀ ਮੀਂਹ ਕਾਰਨ ਨੁਕਸਾਨੀ ਗਈ ਸੀ | ਇਸ ਸੰਬੰਧੀ ਜੈ ਸ਼ਕਤੀ ਭੰਡਾਰਾ ਸੁਸਾਇਟੀ ਦੇ ਪ੍ਰਧਾਨ ਅਜੀਤ ਪਾਲ ਟੈਣੀ ਜੌੜਾ ਨੇ ਦੱਸਿਆ ਕਿ ਬਿਲਡਿੰਗ ਦੀ ਨਵੀਂ ਉਸਾਰੀ ਲਈ ਸਥਾਨਕ ਸ਼ਹਿਰ ਦੇ ਸਮਾਜ ਸੇਵੀ ਅਤੇ ਸੀਨੀਅਰ ਲੀਡਰ ਮਨਜੀਤ ਸਿੰਘ ਬਿੱਟੀ ਤੇ ਕਾਂਵੜ ਸੰਘ ਦੇ ਪ੍ਰਧਾਨ ਨੀਰਜ ਚੌਧਰੀ ਵਲੋਂ ਨਵੇਂ ਬਿਲਡਿੰਗ ਦੀ ਕਾਰ ਸੇਵਾ ਲਈ ਵਧ ਚੜ੍ਹ ਕੇ ਯੋਗਦਾਨ ਦਿੱਤਾ ਗਿਆ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਵੀ ਭਰੋਸਾ ਦਿੱਤਾ ਗਿਆ ਹੈ | ਇਸ ਮੌਕੇ ਸੰਸਥਾ ਦੇ ਮੈਂਬਰਾਂ ਵਲੋਂ ਮਨਜੀਤ ਸਿੰਘ ਬਿੱਟੀ ਤੇ ਨੀਰਜ ਚੌਧਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਵਪਾਰਕ, ਸੰਸਥਾਵਾਂ ਅਤੇ ਵੱਖ-ਵੱਖ ਜਥੇਬੰਦੀਆਂ ਤੇ ਸ਼ਹਿਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੈ ਸ਼ਕਤੀ ਭੰਡਾਰਾ ਸੁਸਾਇਟੀ ਨੂੰ ਵੱਧ ਤੋਂ ਵੱਧ ਦਾਨ ਦੇ ਕੇ ਸੰਸਥਾ ਨੂੰ ਸਹਿਯੋਗ ਦਿੱਤਾ ਜਾਵੇ | ਇਸ ਮੌਕੇ ਸੁਸਾਇਟੀ ਦੇ ਜੋਗਿੰਦਰ ਪਾਲ, ਸੁਭਾਸ਼ ਕੁਮਾਰ, ਡਾ: ਪਵਨ ਸ਼ਰਮਾ, ਸੁਰਿੰਦਰ ਕੁਮਾਰ ਰੀਠਾ, ਰਾਜ ਕੁਮਾਰ ਰਾਜੂ, ਪਵਨ ਕੁਮਾਰ ਗਰਗ, ਜਗਦੀਸ਼ ਕੁਮਾਰ ਬਬਲੀ, ਅਸ਼ਵਨੀ ਕੁਮਾਰ ਸ਼ੰਟੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਨਵੀਂ ਬਸਤੀ ਦੇ ਅੱਗੇ ਕੰਧ ਕੱਢਣ ਦਾ- ਲੋਕਾਂ ਨਾਲ ਪਾਕਿਸਤਾਨ ਦੇ ਬਾਰਡਰ ਵਾਲਾ ਸਲੂਕ ਕਰ ਰਿਹੈ ਰੇਲਵੇ ਵਿਭਾਗ-... ਅਗਲੀ ਖ਼ਬਰ ਆਂਗਣਵਾੜੀ ਹੈਲਪਰਾਂ ਵਰਕਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣ ਭੱਤਾ
Ad Position 24