ਭੀਖੀ, 4 ਸਤੰਬਰ (ਬਲਕਾਰ ਸਿੰਘ ਸਹੋਤਾ)-ਲੰਘੇ ਹਫ਼ਤੇ ਤੋਂ ਮੀਂਹ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਮੋਹਰ ਸਿੰਘ ਵਾਲਾ ਦੇ ਲੋਕਾਂ ਦੀ ਮਦਦ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਡੇਢ ਲੱਖ ਦੀ ਲਾਗਤ ਵਾਲੇ 2 ਪੰਪ ਸੈਂਟ ਦਿੱਤੇ ਗਏ | ਅਕਾਲੀ ਆਗੂ ਗੁਰਇਕਬਾਲ ਸਿੰਘ ਬਾਲੀ ਨੇ ਦੱਸਿਆ ਕਿ ਮੀਂਹ ਕਾਰਨ ਪਿੰਡ ਨੂੰ ਬਰਸਾਤੀ ਪਾਣੀ ਕਾਰਨ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ ਅਤੇ ਪਿੰਡ ਦੇ ਛੱਪੜ ਦੇ ਪਾਣੀ ਦੀ ਠੱਲ੍ਹ ਕਾਰਨ ਮੀਂਹ ਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਵਾਪਸ ਫੈਲ ਰਿਹਾ ਸੀ, ਜਿਸ ਕਰ ਕੇ ਮੋਹਰ ਸਿੰਘ ਵਾਲਾ ਅਤੇ ਜੱਸੜ ਵਾਲਾ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸਮੱਸਿਆ ਨੂੰ ਜਦੋਂ ਬੀਬਾ ਬਾਦਲ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਮੰਗ ਪ੍ਰਵਾਨ ਕਰਦੇ ਹੋਏ 6 ਅਤੇ 8 ਹਾਰਸ਼ ਪਾਵਰ ਦੇ ਦੋ ਪੰਪ ਸੈੱਟ ਸਮੇਤ ਸਮਾਨ ਭੇਟ ਕੀਤੇ | ਇਸ ਮੌਕੇ ਸਾਬਕਾ ਪੰਚ ਸੁਖਵਿੰਦਰ ਸਿੰਘ ਬਾਬੇ ਕਾ, ਬੰਤ ਸਿੰਘ ਧਾਲੀਵਾਲ, ਮਲਕੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |