06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜਾਅਲੀ ਦਸਤਾਵੇਜ਼ ਬਣਾ ਕੇ ਰਹਿ ਰਹੇ ਲੋਕਾਂ ਦੀ ਪਛਾਣ ਲਈ ਹਿੰਦੂ ਆਗੂਆਂ ਨੇ ਥਾਣਾ ਮੁਖੀ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-09-2025
ਤਲਵੰਡੀ ਸਾਬੋ, 4 ਸਤੰਬਰ (ਰਣਜੀਤ ਸਿੰਘ ਰਾਜੂ)-ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ ਦੇ ਦਿਸ਼ਾ ਨਿਰਦੇਸ਼ ਤੇ ਜ਼ੋਨ ਇੰਚਾਰਜ ਸਤਪਾਲ ਸ਼ਰਮਾ ਅਤੇ ਜ਼ਿਲ੍ਹਾ ਇੰਚਾਰਜ ਰਜਿੰਦਰ ਪਾਲ ਸ਼ਰਮਾ ਦੀ ਅਗਵਾਈ ਵਿਚ ਬਾਹਰੀ ਲੋਕਾਂ ਦੀ ਪਛਾਣ ਉਜਾਗਰ ਕਰਨ ਸਬੰਧੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਭਰ 'ਚ ਥਾਣਾ ਮੁਖੀਆਂ ਨੂੰ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਲੜੀ 'ਚ ਸਥਾਨਕ ਨਗਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਇਕ ਮੰਗ ਪੱਤਰ ਥਾਣਾ ਤਲਵੰਡੀ ਸਾਬੋ ਮੁਖੀ ਯਾਦਵਿੰਦਰ ਸਿੰਘ ਨੂੰ ਸੌਂਪਿਆ | ਜਥੇਬੰਦੀ ਦੇ ਡਵੀਜ਼ਨ ਇੰਚਾਰਜ ਗੋਪਾਲ ਕਿ੍ਸ਼ਨ ਦੀ ਅਗਵਾਈ 'ਚ ਇਕੱਤਰ ਹਿੰਦੂ ਆਗੂਆਂ ਦੇ ਵਫ਼ਦ ਨੇ ਦੱਸਿਆ ਕਿ ਮੰਗ ਪੱਤਰ ਦੇਣ ਦਾ ਮੁੱਖ ਉਦੇਸ਼ ਪੰਜਾਬ ਦੇ ਵਿਚ ਪਰਵਾਸੀ ਜੋ ਗਲਤ ਢੰਗ ਨਾਲ ਜਾਅਲੀ ਦਸਤਾਵੇਜ਼ ਬਣਾਕੇ ਪੰਜਾਬ 'ਚ ਰਹਿਕੇ ਇੱਥੋਂ ਦੇ ਵਸਨੀਕਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਹਨ, ਜੋ ਕਿਰਾਏ ਦੇ ਮਕਾਨਾਂ ਤੇ ਧਾਰਮਿਕ ਸਥਾਨਾਂ 'ਤੇ ਵੀ ਸ਼ਰਨ ਲਈ ਬੈਠੇ ਹਨ ਅਤੇ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਮੰਤਵ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਰੂਪੋਸ਼ ਹੋ ਜਾਂਦੇ ਹਨ | ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਪਛਾਣ ਉਜਾਗਰ ਕੀਤੀ ਜਾਵੇ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਹਿੰਦੂ ਆਗੂਆਂ ਅਨੁਸਾਰ ਉਕਤ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਨਿਰਦੇਸ਼ਾਂ ਮੁਤਾਬਿਕ ਡੀ.ਜੀ.ਪੀ ਪੰਜਾਬ ਪੁਲਿਸ ਨੇ ਵੀ ਪੜ੍ਹਤਾਲ ਦੀਆਂ ਹਦਾਇਤਾਂ ਦਿੱਤੀਆਂ ਹਨ | ਇਸ ਲਈ ਉਸ ਨੂੰ ਲਾਗੂ ਕਰਾਉਣ ਵਾਸਤੇ ਅੱਜ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਮੰਗ ਪੱਤਰ ਦੇਣ ਵਾਲੇ ਹਿੰਦੂ ਆਗੂਆਂ 'ਚ ਰਵੀ ਕੁਮਾਰ ਕੋਕੀ ਕੌਂਸਲਰ, ਅਗਰਵਾਲ ਸਭਾ ਪ੍ਰਧਾਨ ਤਰਸੇਮ ਸਿੰਗਲਾ, ਅਰੁਣ ਕੁਮਾਰ ਕੋਕੀ ਸਾਬਕਾ ਕੌਂਸਲਰ, ਲਛਮਣ ਠੇਕੇਦਾਰ, ਯਸ਼ਪਾਲ ਡਿੰਪੀ, ਵਿਪਨ ਨੰਬਰਦਾਰ, ਵਿਜੈਪਾਲ ਚੌਧਰੀ, ਵਧਾਵਾ ਸ਼ਰਮਾ, ਬਜਨੀਸ਼ ਕੁਮਾਰ, ਰਾਜੂ, ਮੰਟਾ ਕੁਮਾਰ ਅਤੇ ਹਿਤੇਸ਼ ਸ਼ਰਮਾ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਲਾਲੇਆਣਾ ਵਿਖੇ ਹੜ੍ਹ ਵਰਗੇ ਹਾਲਾਤ ਅਗਲੀ ਖ਼ਬਰ ਪ੍ਰਵਾਸੀ ਪੰਜਾਬੀਆਂ ਵਲੋਂ ਹੜ੍ਹਾਂ ਦੀ ਰੋਕਥਾਮ ਅਤੇ ਸਰਬੱਤ ਦੇ ਭਲੇ ਲਈ ਅਰਦਾਸ
Ad Position 24