06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖ਼ਾਲਸਾ ਏਡ ਸੰਸਥਾ ਵਲੋਂ ਹੜ੍ਹ ਪੀੜਤਾਂ ਲਈ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਆਪਣਾ ਸੈਂਟਰ ਬਣਾਇਆ

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅਵਤਾਰ ਸਿੰਘ ਕੈਂਥ)-ਪੰਜਾਬ 'ਚ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਲਈ ਖਾਲਸਾ ਏਡ ਸੰਸਥਾ ਵਲੋਂ ਸ਼ਹਿਰ ਦੇ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਆਪਣਾ ਸੈਂਟਰ ਬਣਾਇਆ ਗਿਆ | ਜਿੱਥੇ ਕਿ ਸੰਗਤਾਂ ਵਲੋਂ ਬਠਿੰਡਾ ਦੇ ਆਸ-ਪਾਸ ਦੇ ਇਲਾਕਿਆਂ, ਪਿੰਡਾਂ ਰਾਮਾਂ ਅਤੇ ਤਲਵੰਡੀ ਸਾਬੋ ਤੋਂ ਇਥੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ | ਜਿੱਥੇ ਪਹੁੰਚੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ, ਪਾਣੀ ਦੀਆਂ ਬੋਤਲਾਂ ਆਦਿ ਦੀ ਪੈਕਿੰਗ ਕਰਨ ਦੀ ਸੇਵਾ ਸੰਗਤਾਂ ਵਲੰਟੀਅਰਾਂ ਵਲੋਂ ਕੀਤੀ ਜਾ ਰਹੀ ਹੈ | ਆਮ ਲੋਕਾਂ ਵਲੋਂ ਹੜ੍ਹ ਪੀੜ੍ਹਤਾਂ ਦੀ ਹਰ ਪੱਖੋਂ ਭਰਪੂਰ ਮੱਦਦ ਕੀਤੀ ਜਾ ਰਹੀ ਹੈ | ਇਹ ਰਾਸ਼ਨ ਆਦਿ ਵੱਖ-ਵੱਖ ਪੰਜਾਬ ਦੇ ਹੜ੍ਹ ਪੀੜ੍ਹਤ ਇਲਾਕਿਆਂ 'ਚ ਪਹੁੰਚਾਏ ਜਾਣਗੇ ਜੋ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ | ਇਸ ਮੌਕੇ ਨਾਇਬ ਸਿੰਘ ਲਾਲੇਆਣੇ, ਫੌਜੀ ਗੁਰਜੰਟ ਸਿੰਘ ਵਲੋਂ ਦੱਸਿਆ ਗਿਆ ਕਿ ਨਛੱਤਰ ਨਗਰ, ਸ਼ੁਸਾਂਤ ਸਿਟੀ, ਹਰਬੰਸ ਨਗਰ, ਜੋਗਾ ਨਗਰ ਆਦਿ ਇਲਾਕੇ ਦੀਆਂ ਸੰਗਤਾਂ 'ਚ ਹੜ੍ਹ ਪੀੜ੍ਹਤਾਂ ਲਈ ਦਿਲੋਂ ਹਰ ਇਕ ਕਿਸਮ ਦੀ ਮੱਦਦ ਕਰਨ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਭਾਈ ਬਹਿਲੋ ਅਤੇ ਭਾਈ ਭਗਤਾ ਦੀ ਯਾਦ 'ਚ ਸਮਾਗਮ
Ad Position 24