ਬਠਿੰਡਾ, 24 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੇ ਪਿ੍ੰਸੀਪਲ ਡਾ: ਜਯੋਤਸਨਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਐਨ. ਐਸ. ਐਸ. ਵਿਭਾਗ ਵਲੋਂ ਐਨ. ਐਸ. ਐਸ. ਦਿਵਸ ਨੂੰ ਸਮਰਪਿਤ ਇਕ ਰੋਜ਼ਾ ਕੈਂਪ ਦੌਰਾਨ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ 'ਚ ਸਿਵਲ ਹਸਪਤਾਲ ਦੀ ਬਲੱਡ ਸ਼ੇਅਰ ਦੀ ਟੀਮ ਨੇ ਖੂਨ ਇਕਤੱਤਰ ਕੀਤਾ | ਜਿਸ 'ਚ ਕਾਲਜ ਦੇ ਵਲੰਟੀਅਰਜ਼ਾਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਤੋਂ ਬਾਅਦ ਕਾਲਜ ਦੇ ਆਡੀਟੋਰੀਅਮ ਵਿਖੇ ਕਾਲਜ ਦੇ ਵਲੰਟੀਅਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ 'ਚ ਕਵਿਤਾਵਾਂ, ਗੀਤ ਅਤੇ ਡਾਂਸ ਆਦਿ ਦੀ ਪੇਸ਼ਕਾਰੀਆਂ ਸਨ | ਇਸ ਮੌਕੇ ਪਿੰ੍ਰਸੀਪਲ ਡਾ: ਜਯੋਤਸਨਾ ਵਲੋਂ ਐਨ. ਐਸ. ਐਸ. ਦਿਵਸ ਦੀਆਂ ਸਮੂਹ ਹਾਜ਼ਰੀਨਾਂ ਨੂੰ ਵਧਾਈ ਦਿੱਤੀ ਅਤੇ ਵਲੰਟੀਅਰਾਂ ਨੂੰ ਸਮਾਜ ਸੇਵਾ, ਰਾਸ਼ਟਰੀ ਏਕਤਾ ਨਹੀ ਪ੍ਰੇਰਿਤ ਕੀਤਾ | ਪ੍ਰੋਗਰਾਮ ਅਫ਼ਸਰ ਪੋ੍ਰ: ਨਰਿੰਦਰ ਸਿੰਘ ਵਲੋਂ ਐਨ ਐਸ ਐਸ ਨਾਲ ਸਬੰਧਿਤ ਕੈਂਪਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਾਇਸ ਪਿੰ੍ਰਸੀਪਲ ਡਾ: ਗੁਰਜੀਤ ਕੌਰ, ਡਾ: ਹਰਜਿੰਦਰ ਸਿੰਘ, ਡਾ: ਮਨੋਨੀਤ ਕੌਰ, ਡਾ: ਬਲਜਿੰਦਰ ਕੌਰ, ਪ੍ਰੋ: ਭਜਨ ਲਾਲ, ਪ੍ਰੋ: ਰਾਜਪਾਲ ਕੌਰ, ਪ੍ਰੋ: ਸਰਜੀਵਨ ਰਾਣੀ ਆਦਿ ਹਾਜ਼ਰ ਸਨ |