ਰਾਮਪੁਰਾ ਫੂਲ, 24 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸ੍ਰੀ ਮਹੰਤ ਰਾਮ ਨਰਾਇਣ ਗਿਰੀ ਤਿ੍ਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਰਾਮਪੁਰਾ ਫੂਲ ਇਲਾਕੇ ਅੰਦਰ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ ਸਵ: ਗੋਪੀ ਰਾਮ ਸਿੰਗਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਜੋਗਿੰਦਰ ਪਾਲ ਸਿੰਗਲ ਰਿਟਾ: ਏ.ਈ.ਟੀ.ਸੀ.ਵਲੋਂ ਅੱਖਾਂ ਦਾ 132ਵਾਂ ਮੁਫ਼ਤ ਚੈੱਕਅਪ ਕੈਂਪ 28 ਸਤੰਬਰ 2025 ਦਿਨ ਐਤਵਾਰ ਨੂੰ ਸਥਾਨਕ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਰਾਮਪੁਰਾ ਫੂਲ ਵਿਖੇ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਲਗਾਇਆ ਜਾ ਰਿਹਾ ਹੈ¢ ਜਿਸ ਵਿਚ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ¢ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦÏਰਾਨ ਅੱਖਾਂ ਦੇ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਆਪਣੇ ਪਹਿਚਾਣ ਪੱਤਰ ਨਾਲ ਲੈ ਕੇ ਜ਼ਰੂਰ ਆਉਣ ¢