22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦੇਵੀ ਦੁਰਗਾ ਦੀ ਦੂਸਰੀ ਸ਼ਕਤੀ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ

Ad Position 21
No active advertisement
ਅਜੀਤ ਡੈਸਕ 25-09-2025
ਮਾਂ ਦਾ ਨਾਮ ਖ਼ੁਦ ਉਸ ਦੀਆਂ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ- ਪੰਡਿਤ ਸੁਰੇਸ਼
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)- ਸਵਰਨਕਾਰ ਸੰਘ ਰਾਮਾਂ ਦੇ ਪ੍ਰਧਾਨ ਰਾਮ ਸਿੰਘ ਜੌੜਾ ਵਲੋਂ ਬੀਤੀ ਰਾਤ ਮਾਤਾ ਦੇ ਦੂਸਰੇ ਨਰਾਤੇ ਨੂੰ ਸਮਰਪਿਤ ਭਗਵਤੀ ਮਾਤਾ ਦਾ ਵਿਸ਼ਾਲ ਜਾਗਰਣ ਸਥਾਨਕ ਬਾਘਾ ਰੇਲਵੇ ਫਾਟਕ ਨੇੜੇ ਮਹਾਂਵੀਰ ਨਗਰ ਵਿਖੇ ਗਲੀ ਵਿਚ ਕਰਵਾਇਆ ਗਿਆ, ਇਸ ਦੌਰਾਨ ਭੰਡਾਰਾ ਵੀ ਲਾਇਆ ਗਿਆ¢ ਜਾਗਰਣ ਦੌਰਾਨ ਰਾਮ ਸਿੰਘ ਜÏੜਾ ਦੇ ਪਰਿਵਾਰ ਵਲੋਂ ਪੰਡਿਤ ਸੁਰੇਸ਼ ਕੁਮਾਰ ਰਾਹੀਂ ਦੇਵੀ ਦੁਰਗਾ ਦੀ ਦੂਸਰੀ ਸ਼ਕਤੀ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਗਈ ਅਤੇ ਜਯੋਤੀ ਪ੍ਰਚੰਡ ਕੀਤੀ ਗਈ¢ ਵੱਡੀ ਗਿਣਤੀ ਵਿਚ ਸ਼ਹਿਰ ਦੇ ਭਗਤਾਂ ਨੇ ਮਾਂ ਦੇ ਦਰਵਾਰ ਵਿਚ ਹਾਜ਼ਰੀ ਭਰੀ ਅਤੇ ਮੱਥਾ ਟੇਕਿਆ¢ ਇਸ ਮੌਕੇ ਪੰਡਿਤ ਸੁਰੇਸ਼ ਨੇ ਹਾਜ਼ਰ ਭਗਤਾਂ ਨੂੰ ਮਾਂ ਬ੍ਰਹਮਚਾਰਿਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਮਾਂ ਦਾ ਨਾਮ ਖ਼ੁਦ ਉਸ ਦੀਆਂ ਸ਼ਕਤੀਆਂ ਨੂੰ ਪ੍ਰਗਟ ਕਰਦਾ ਹੈ¢ ਮਾਂ ਦੀ ਪੂਜਾ ਕਰਨ ਨਾਲ ਜੀਵਨ ਵਿਚ ਫ਼ੈਸਲੇ ਲੈਣ ਦੀ ਸਮਰੱਥਾ ਅਤੇ ਸੱਚੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ¢ ਜਾਗਰਣ ਦੌਰਾਨ ਸ੍ਰੀ ਦੁਰਗਾ ਸੰਕੀਰਤਨ ਮੰਡਲ ਵਲੋਂ ਮਹਾਂਮਾਈ ਦਾ ਰਾਤ ਭਰ ਬਹੁਤ ਹੀ ਸੁੰਦਰ ਭਜਨਾਂ ਨਾਲ ਗੁਣਗਾਣ ਕੀਤਾ ਗਿਆ¢ ਰਾਮ ਸਿੰਘ ਜÏੜਾ ਨੇ ਜਾਗਰਣ ਵਿਚ ਪਹੁੰਚੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ¢


Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਵਿਖੇ ਕੌਮੀ ਸੇਵਾ ਯੋਜਨਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੂਨਦਾਨ ਅਤੇ ਸਫਾਈ ਸੁਰੱਖਿਆ ਕੈਂਪ ਲਗਾਇਆ <br/>
Ad Position 24