22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਣਪਛਾਤੇ ਨੌਜਵਾਨ ਦੀ ਮੌਤ

ਬਠਿੰਡਾ, 22 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਰਾਣਾ ਟੀ. ਸੀ.

Ad Position 21
No active advertisement
ਅਜੀਤ ਡੈਸਕ 23-09-2026
ਬਠਿੰਡਾ, 22 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਰਾਣਾ ਟੀ.ਸੀ. ਪੀ. ਗੇਟ ਨੇੜੇ ਧੋਬੀਆਣਾ ਬਸਤੀ ਵਾਲੇ ਪਾਸੇ ਇਕ ਨੌਜਵਾਨ ਮ੍ਰਿਤਕ ਪਿਆ ਹੈ, ਸਹਾਰਾ ਜਨ ਸੇਵਾ ਦੀ ਟੀਮ ਸੂਚਨਾ ਮਿਲਣ ’ਤੇ ਮੈਂਬਰ ਸੰਦੀਪ ਗਿੱਲ ਐਬੂਲੈਂਸ ਸਮੇਤ ਰਾਣਾ ਟੀ ਸੀ ਪੀ ਗੇਟ ਨੇੜੇ ਮੌਕੇ ’ਤੇ ਪਹੁੰਚੀ, ਜਿੱਥੇ ਇਕ ਨੌਜਵਾਨ ਮ੍ਰਿਤਕ ਪਿਆ ਸੀ। ਸਹਾਰਾ ਟੀਮ ਨੇ ਸਿਵਲ ਲਾਈਨਜ਼ ਥਾਣੇ ਨੂੰ ਸੂਚਿਤ ਕੀਤਾ ਅਤੇ ਸਿਵਲ ਲਾਈਨਜ਼ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ, ਪੁਲਿਸ ਕਾਰਵਾਈ ਤੋਂ ਉਪਰੰਤ ਕੋਈ ਪਹਿਚਾਣ ਨਹੀਂ ਹੋ ਸਕੀ, ਸਹਾਰਾ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ। ਇਸ ਮਾਮਲੇ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਘਟਨਾ ਸਥਾਨ ਦੇ ਆਸ-ਪਾਸ ਤੋਂ ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਵਾਈ। ਮ੍ਰਿਤਕ ਮਨੋਜ ਰਾਮ ਪੁੱਤਰ ਟਿੱਲੂ ਰਾਮ (35) ਵਾਸੀ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਸੀ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ (ਬ) ਜ਼ਿਲ੍ਹਾ ਬਠਿੰਡਾ ਵਲੋਂ ਜਥੇਬੰਦੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਝੁੰਬਾ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਥਕ ਇਕੱਤਰਤਾ
Ad Position 24