ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਕਰਵਾਏਗਾ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ
ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)- ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਭੁੱਚੋ ਮੰਡੀ ਵਲੋਂ ਸਵ. ਸੰਜੀਵ ਕੁਮਾਰ (ਬੱਚੀ) ਦੀ ਯਾਦ ’ਚ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)- ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਭੁੱਚੋ ਮੰਡੀ ਵਲੋਂ ਸਵ. ਸੰਜੀਵ ਕੁਮਾਰ (ਬੱਚੀ) ਦੀ ਯਾਦ ’ਚ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ । ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਟੋਨੀ ਨੇ ਦੱਸਿਆ ਕਿ ਟੂਰਨਾਮੈਂਟ 1, 2, 3 ਅਤੇ 4 ਅਕਤੂਬਰ ਨੂੰ ਕਰਵਾਇਆ ਜਾਵੇਗਾ, ਜਿਸ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਕੁੱਲ 32 ਟੀਮਾਂ ਹਿੱਸਾ ਲੈਣਗੀਆਂ । ਟੂਰਨਾਮੈਂਟ ’ਚ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਅਤੇ ਉਪ-ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਬੈਸਟ ਪਲੇਅਰ ਨੂੰ 2,100 ਰੁਪਏ ਦਾ ਇਨਾਮ ਮਿਲੇਗਾ । ਕਲੱਬ ਦੇ ਅਨੁਸਾਰ ਟੂਰਨਾਮੈਂਟ ’ਚ ਸਿਰਫ਼ ਪਹਿਲੀਆਂ 32 ਟੀਮਾਂ ਦੀ ਐਂਟਰੀ ਹੀ ਸਵੀਕਾਰ ਕੀਤੀ ਜਾਵੇਗੀ। ਟੀਮ ਇਕ ਪਿੰਡ ਜਾਂ ਸ਼ਹਿਰ ਦੀ ਹੋਣੀ ਚਾਹੀਦੀ ਹੈ ਅਤੇ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਟੂਰਨਾਮੈਂਟ ਦੌਰਾਨ ਰੈਫ਼ਰੀ ਦਾ ਫ਼ੈਸਲਾ ਆਖਰੀ ਮੰਨਿਆ ਜਾਵੇਗਾ । ਕਲੱਬ ਨੇ ਖੇਡ ਪ੍ਰੇਮੀਆਂ ਅਤੇ ਫੁੱਟਬਾਲ ਖਿਡਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਹਿੱਸਾ ਲੈ ਕੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।