22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਝੁੰਬਾ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਥਕ ਇਕੱਤਰਤਾ

ਬੱਲੂਆਣਾ, 22 ਸਤੰਬਰ (ਗੁਰਨੈਬ ਸਾਜਨ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰਾਏ ਕੇ ਕਲਾਂ ਤੇ ਝੁੰਬਾ ਵਿਖੇ ਪੰਥ ਇਕੱਤਰਤਾ ਕੀਤੀ ਗਈ। ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਵਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੁੰਬਾ ਪਿੰਡ ’ਚ ਨਸ਼ਿਆਂ ਦਾ ਬੇਖ਼ੌਫ ਕਾਰੋਬਾਰ ਚੱਲ ਰਿਹਾ ਹੈ, ਜੇਕਰ ਕੋਈ ਵਿਅਕਤੀ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਨਸ਼ਾ ਕਰਨ ਵਾਲੇ ਲੋਕ ਉਨ੍ਹਾਂ ਉੱਪਰ ਹੀ ਹਮਲਾ ਕਰ ਦਿੰਦੇ ਹਨ।

Ad Position 21
No active advertisement
ਅਜੀਤ ਡੈਸਕ 23-09-2026
ਬੱਲੂਆਣਾ, 22 ਸਤੰਬਰ (ਗੁਰਨੈਬ ਸਾਜਨ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰਾਏ ਕੇ ਕਲਾਂ ਤੇ ਝੁੰਬਾ ਵਿਖੇ ਪੰਥ ਇਕੱਤਰਤਾ ਕੀਤੀ ਗਈ। ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਵਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੁੰਬਾ ਪਿੰਡ ’ਚ ਨਸ਼ਿਆਂ ਦਾ ਬੇਖ਼ੌਫ ਕਾਰੋਬਾਰ ਚੱਲ ਰਿਹਾ ਹੈ, ਜੇਕਰ ਕੋਈ ਵਿਅਕਤੀ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਨਸ਼ਾ ਕਰਨ ਵਾਲੇ ਲੋਕ ਉਨ੍ਹਾਂ ਉੱਪਰ ਹੀ ਹਮਲਾ ਕਰ ਦਿੰਦੇ ਹਨ। ਅਜਿਹੇ ਕਈ ਮਾਮਲੇ ਪਿੰਡ ਵਿਚ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਹੋਂਦ ਅਤੇ ਜਵਾਨੀ ਬਚਾਉਣੀ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੋ । ਵਾਰਿਸ ਪੰਜਾਬ ਦੇ ਪਾਰਟੀ ਦੀ ਮੁੱਖ ਬੁਲਾਰਾ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਪਾਰਟੀ ਦੇ ਚੋਣ ਮੈਨੀਫੈਸਟੋ ’ਚ ਜਵਾਨੀ, ਕਿਸਾਨੀ, ਮਜ਼ਦੂਰ ਛੋਟੇ ਕਾਰੋਬਾਰੀ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ। ਤੁਸੀਂ ਸਾਡਾ ਸਾਥ ਦਿਓ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਦਿਆਂਗੇ। ਉਨ੍ਹਾਂ ਕਿਹਾ ਕਿ ਝੁੰਬਾ ਪਿੰਡ ਵਿਚ ਪੰਥਕ ਇਕੱਤਰਤਾ ਹੋ ਰਹੀ ਹੈ। ਇਸ ਪਿੰਡ ਵਿਚ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਚਿੱਟੇ ਅਤੇ ਹੋਰ ਨਸ਼ਿਆਂ ਕਾਰਨ ਪਿੰਡ ਵਿਚ ਦੋ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਨੇੜਲੇ ਪਿੰਡ ਰਾਏਕੇ ਕਲਾਂ ਵਿਚ 20 ਤੋਂ 22 ਮੌਤਾਂ ਨਸ਼ਿਆਂ ਕਾਰਨ ਹੋਈਆਂ ਹਨ। ਪਰ ਸਮੇਂ ਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਵਾਨੀ ਨੂੰ ਗੁਰਬਾਣੀ ਅਤੇ ਬਾਣੀ ਨਾਲ ਜੋੜ ਕੇ ਨਸ਼ਿਆਂ ਤਿਆਗਣ ਦਾ ਸੁਨੇਹਾ ਦਿੱਤਾ ਸੀ, ਪਰ ਸਾਢੇ ਤਿੰਨ ਸਾਲਾਂ ਤੋਂ ਸਰਕਾਰਾਂ ਨੇ ਉਸ ਨੂੰ ਐਨ.ਐਸ.ਏ ਲਗਾ ਕੇ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ, ਐਨ.ਐਸ.ਏ ਹਟਣ ਤੋਂ ਬਾਅਦ ਵੀ ਉਹ ਜੇਲ੍ਹ ਵਿਚ ਬੰਦ ਹਨ। ਇਸ ਮੌਕੇ ਗੁਰਜਿੰਦਰ ਸਿੰਘ ਝੁੰਬਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਝੁੰਬਾ ਪਿੰਡ ਇਕਾਈ ਪ੍ਰਧਾਨ ਸੰਦੀਪ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਰਾਜਾ ਸਿੰਘ, ਸੁਖਦੇਵ ਸਿੰਘ ਮਿਸਰੀ ਮੈਂਬਰ, ਰਣਜੀਤ ਕੌਰ, ਅੰਮ੍ਰਿਤਪਾਲ ਢਸੋਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਫੁੱਲੋਖਾਰੀ ’ਚ ਐਚ.ਐਮ.ਈ.ਐਲ. ਰਿਫ਼ਾਈਨਰੀ ਵਲੋਂ ਏਮਜ਼ ਦੇ ਸਹਿਯੋਗ ਨਾਲ ਮੈਗਾ ਹੈਲਥ ਕੈਂਪ
Ad Position 24