22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਫੁੱਲੋਖਾਰੀ ’ਚ ਐਚ.ਐਮ.ਈ.ਐਲ. ਰਿਫ਼ਾਈਨਰੀ ਵਲੋਂ ਏਮਜ਼ ਦੇ ਸਹਿਯੋਗ ਨਾਲ ਮੈਗਾ ਹੈਲਥ ਕੈਂਪ

ਰਾਮਾ ਮੰਡੀ, 22 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਐਚ. ਐਮ.

Ad Position 21
No active advertisement
ਅਜੀਤ ਡੈਸਕ 23-09-2026
ਰਾਮਾ ਮੰਡੀ, 22 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਫੁੱਲੋਖਾਰੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ (ਐਮ.ਐਮ.ਯੂ) ਨਾਲ ਟੈਲੀਮੇਡਿਸਨ ਪ੍ਰੋਜੈਕਟ ਤਹਿਤ ਮੈਗਾ ਹੈਲਥ ਕੈਂਪ ਲਗਾਇਆ। ਇਸ ਮੌਕੇ ਤਲਵੰਡੀ ਸਾਬੋ ਦੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਗ੍ਰਾਮੀਣ ਖੇਤਰਾਂ ਵਿਚ ਮਾਹਿਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਐਚ.ਐਮ.ਈ.ਐਲ. ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਸਿਹਤ ਕੈਂਪ ਦੌਰਾਨ ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵਲੋਂ ਆਰਥੋਪੀਡਿਕਸ, ਅੱਖਾਂ ਦੇ ਰੋਗ, ਦੰਦਾਂ ਦੀ ਜਾਂਚ, ਚਮੜੀ ਰੋਗ ਅਤੇ ਜਨਰਲ ਮੈਡੀਸਨ ਸਮੇਤ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਕੁੱਲ 125 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਡਾਕਟਰੀ ਪਰਾਮਰਸ਼ ਦਿੱਤਾ ਗਿਆ। ਇਸ ਵਿਆਪਕ ਸਿਹਤ ਪਹਿਲਕਦਮੀ ਤਹਿਤ ਹੁਣ ਤੱਕ 290 ਸਿਹਤ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 16,000 ਤੋਂ ਵੱਧ ਮਰੀਜ਼ ਲਾਭਾਨਵਿਤ ਹੋਏ ਹਨ। ਗ੍ਰਾਮੀਣ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ । ਸਿਹਤ ਕੈਂਪ ਦੇ ਸਫਲ ਆਯੋਜਨ ਵਿਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਅਤੇ ਗੁਰਦੁਆਰਾ ਕਮੇਟੀ ਦਾ ਵੀ ਸਰਗਰਮ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਝੁੰਬਾ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਥਕ ਇਕੱਤਰਤਾ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਏ.ਆਈ. ਵਿਸ਼ੇ ’ਤੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਦਾ ਆਗਾਜ਼
Ad Position 24