ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਏ.ਆਈ. ਵਿਸ਼ੇ ’ਤੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਦਾ ਆਗਾਜ਼
ਤਲਵੰਡੀ ਸਾਬੋ, 22 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵਲੋਂ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਅਤੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੋਦਾ, ਵਡੋਦਰਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਪ੍ਰਾਯੋਜਿਤ ਉੱਚ ਸਿੱਖਿਆ ਵਿਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ’ਤੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਦਾ ਆਗਾਜ਼ ਮੁੱਖ ਮਹਿਮਾਨ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਨੇ ਕੀਤਾ। ਜਦਕਿ ਪਰੋ.
ਰ
ਰਿਫ਼ਰੈਸ਼ਰ ਕੋਰਸ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹੋਏ ’ਵਰਸਿਟੀ ਅਧਿਕਾਰੀ। ਅਜੀਤ ਤਸਵੀਰ
23-09-2026
ਤਲਵੰਡੀ ਸਾਬੋ, 22 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ, ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵਲੋਂ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਅਤੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੋਦਾ, ਵਡੋਦਰਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਪ੍ਰਾਯੋਜਿਤ ਉੱਚ ਸਿੱਖਿਆ ਵਿਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ’ਤੇ 12 ਰੋਜ਼ਾ ਰਿਫ਼ਰੈਸ਼ਰ ਕੋਰਸ ਦਾ ਆਗਾਜ਼ ਮੁੱਖ ਮਹਿਮਾਨ ਵਾਇਸ ਚਾਂਸਲਰ ਡਾ: ਬਲਰਾਜ ਸਿੰਘ ਨੇ ਕੀਤਾ। ਜਦਕਿ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਸੁਆਗਤੀ ਭਾਸ਼ਣ ਵਿਚ ਏ.ਆਈ. ਸੰਬੰਧੀ ਭਵਿੱਖਮੁਖੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾਇਰੈਕਟਰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਐੱਮ. ਐੱਮ. ਟੀ. ਟੀ.ਸੀ. ਪ੍ਰੋ. ਆਸ਼ੂਤੋਸ਼ ਬਿਸਵਾਲ, ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ, ਅਧਿਆਪਕ ਅਤੇ ਲਗਭਗ 60 ਭਾਗੀਦਾਰ ਹਾਜ਼ਰ ਹੋਏ। ਮੁੱਖ ਮਹਿਮਾਨ ਡਾ. ਸਿੰਘ ਨੇ ਉੱਚ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਂਲੀਜੈਂਸ ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਬਾਰੇ ਚਾਨਣਾ ਪਾਇਆ। ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਆਪਣੇ ਸੰਬੋਧਨ ਵਿਚ ਉਚ ਸਿੱਖਿਆ ਸੰਸਥਾਵਾਂ ਵਿਚ ਨਵੀਨਤਾ ਅਤੇ ਏ.ਆਈ. ਨੂੰ ਉਤਸ਼ਾਹਿਤ ਕਰਨ ਲਈ ਭਾਗੀਦਾਰਾਂ ਨੂੰ ਜ਼ਿੰਮੇਵਾਰੀ ਅਤੇ ਈਮਾਨਦਾਰੀ ਨਾਲ ਏ.ਆਈ. ਨੂੰ ਅਪਨਾਉਣ ਦੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਧਿਆਪਕਾਂ ਨੂੰ ਸਿਰਫ਼ ਏ.ਆਈ. ਟੂਲਜ਼ ਦੀ ਵਰਤੋਂ ਤੱਕ ਸੀਮਿਤ ਨਾ ਰਹਿ ਕੇ , ਵਿਚਾਰਸ਼ੀਲ ਵਿਗਿਆਨਕ ਅਤੇ ਨੈਤਿਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਕੋਰਸ ਦੇ ਕਨਵੀਨਰ ਡਾ. ਕਵਿਤਾ ਬੱਤਰਾ ਅਤੇ ਕੁਆਰਡੀਨੇਟਰ ਡਾ. ਅਮਿਤ ਟੁਟੇਜਾ ਨੇ ਦੱਸਿਆ ਕਿ 12 ਦਿਨ ਚੱਲਣ ਵਾਲੇ ਆਯੋਜਨ ਵਿਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਅਦਾਰਿਆਂ ਦੇ ਨਾਮਵਰ ਸਿੱਖਿਆ-ਸ਼ਾਸਤਰੀ, ਵਿਸ਼ਾ ਮਾਹਿਰ ਹਾਈਬ੍ਰਿਡ ਮੋਡ ਵਿਚ ਆਪਣੇ ਵਿਚਾਰ ਸਾਂਝੇ ਕਰਨਗੇ। 8 ਅਕਤੂਬਰ ਨੂੰ ਕੋਰਸ ਦੇ ਸਮਾਪਨ ਮੌਕੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਭਾਲਚੰਦਰਾਂ ਐਮ. ਭਾਂਗੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ।