21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਿਹਤ ਵਿਭਾਗ ਵਲੋਂ ਪਿੰਡ ਕਰਾੜਵਾਲਾ ਵਿਖੇ ਡੇਂਗੂ ਸਰਵੇ ਕਰਵਾਇਆ

Ad Position 21
No active advertisement
ਅਜੀਤ ਡੈਸਕ 26-09-2025

ਚਾਉਕੇ, 25 ਸਤੰਬਰ (ਮਨਜੀਤ ਸਿੰਘ ਘੜੈਲੀ)-ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਯੋਗ ਅਗਵਾਈ ਹੇਠ ਪਿੰਡ ਕਰਾੜਵਾਲਾ 'ਚ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਦੀ ਸੁਪਰਵੀਜ਼ਨ ਸਿਹਤ ਸੁਪਰਵਾਈਜ਼ਰ ਕਰਮਜੀਤ ਸਿੰਘ ਨੇ ਕੀਤੀ | ਉਨ੍ਹਾਂ ਦੱਸਿਆ ਕਿ ਪਿੰਡ ਕਰਾੜਵਾਲਾ 'ਚ ਪਿਛਲੇ ਦਿਨੀਂ ਇਕ ਡੇਂਗੂ ਦਾ ਪੌਜ਼ੇਟਿਵ ਕੇਸ ਮਿਲਿਆ ਸੀ | ਸਿਹਤ ਵਿਭਾਗ ਦੀ ਟੀਮ ਦੁਆਰਾ ਪੀੜ੍ਹਤ ਵਿਅਕਤੀ ਦੇ ਘਰ ਜਾ ਕੇ ਉਸ ਦੀ ਹਿਸਟਰੀ ਲਈ ਗਈ | ਪੀੜ੍ਹਤ ਵਿਅਕਤੀ ਤੋਂ ਟਰੈਵਲ ਹਿਸਟਰੀ ਬਾਬਤ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਤਪਾ ਮੰਡੀ ਵਿਖੇ ਇਕ ਬੈਂਕ 'ਚ ਕਰਮਚਾਰੀ ਲੱਗਿਆ ਹੋਇਆ ਹੈ | ਉਸ ਨੇ ਦੱਸਿਆ ਕਿ ਸਾਡੇ ਬੈਂਕ 'ਚ ਪਹਿਲਾਂ ਵੀ ਤਿੰਨ ਵਿਅਕਤੀਆਂ ਨੂੰ ਡੇਂਗੂ ਨੇ ਆਪਣੀ ਲਪੇਟ 'ਚ ਲੈ ਲਿਆ ਹੈ | ਇਸ ਉਪਰੰਤ ਸਿਹਤ ਵਿਭਾਗ ਦੀ ਟੀਮ ਦੁਆਰਾ ਪੀੜ੍ਹਤ ਵਿਅਕਤੀ ਦੇ ਘਰ ਸਮੇਤ ਆਲੇ-ਦੁਆਲੇ ਦੇ ਲਗਭਗ 200 ਦੇ ਕਰੀਬ ਘਰਾਂ 'ਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਪੀੜ੍ਹਤ ਵਿਅਕਤੀ ਦੇ ਘਰ ਅਤੇ ਆਸ-ਪਾਸ ਦੇ 50 ਘਰਾਂ 'ਚ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਲਈ ਸਪਰੇਅ ਕੀਤੀ ਗਈ | ਇਸ ਮੌਕੇ ਸਿਹਤ ਵਿਭਾਗ ਦੀ ਟੀਮ 'ਚ ਬਲਾਕ ਐਜੂਕੇਟਰ ਜਗਤਾਰ ਸਿੰਘ, ਮਨਜੀਤ ਸਿੰਘ ਬੀ ਈ ਈ, ਸਿਹਤ ਕਰਮਚਾਰੀ ਸਤੀਸ਼ ਕੁਮਾਰ ਗਰਗ, ਮੇਵਾ ਸਿੰਘ, ਜਸਵਿੰਦਰ ਸਿੰਘ, ਬਿਕਰਮ ਸਿੰਘ ਤੋਂ ਇਲਾਵਾ ਚਾਰ ਬਰੀਡਿੰਗ ਚੈੱਕਰ ਅਤੇ ਆਸ਼ਾ ਵਰਕਰ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਦਫ਼ਤਰ ਪੰਜਾਬ ਦੇ ਸੋਸ਼ਲ ਮੀਡੀਆ ਨਾਲ ਜੁੜੋ- ਡੀ.ਸੀ. ਅਗਲੀ ਖ਼ਬਰ ਐੱਸ. ਡੀ. ਕਾਲਜ ਫ਼ਾਰ ਵੂਮੈਨ ਮੋਗਾ ਗੁਰੂ ਵੰਦਨ ਛਾਤਰ ਅਭਿਨੰਦਨ ਸਮਾਰੋਹ <br/>
Ad Position 24