21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਮ ਲੀਲ੍ਹਾ ਦੇ ਦੂਜੇ ਦਿਨ ਦਾ ਉਦਘਾਟਨ ਸਮਾਜ ਸੇਵੀ ਦਿਨੇਸ਼ ਗਰਗ ਨੇ ਰਿਬਨ ਕੱਟ ਕੇ ਕੀਤਾ

Ad Position 21
No active advertisement
ਅਜੀਤ ਡੈਸਕ 26-09-2025
ਰਾਮਪੁਰਾ ਫੂਲ, 25 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਵਲੋਂ ਸਥਾਨਕ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੇ ਦੂਜੇ ਦਿਨ ਦਾ ਉਦਘਾਟਨ ਸਮਾਜ ਸੇਵੀ ਦਿਨੇਸ਼ ਗਰਗ (ਪੰਨਾ ਪੰਸਾਰੀ) ਨੇ ਰੀਬਨ ਕੱਟ ਕੇ ਕੀਤਾ¢ ਇਸ ਮੌਕੇ ਉਨ੍ਹਾਂ ਨੂੰ ਕਲਾ ਮੰਚ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਰਾਮ ਲੀਲਾ ਦੇ ਦੂਜੇ ਦਿਨ ਜਿੱਥੇ ਸਰਵਨ ਮਰਨ ਸੀਨ ਨੇ ਪੰਡਾਲ ਵਿਚ ਬੈਠੀ ਸੰਗਤ ਨੂੰ ਭਾਵੁਕ ਕਰ ਦਿੱਤਾ ਉਥੇ ਰਾਮ ਜਨਮ ਮੌਕੇ ਕਵਾਲਾ ਨੇ ਮਸਤੀ ਦਾ ਰੰਗ ਬੰਨ੍ਹ ਦਰਸ਼ਕਾਂ ਦਾ ਮਨੋਰੰਜਨ ਕੀਤਾ¢ ਰਾਮਲੀਲਾ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਵੀ ਕਾਂਸਲ ਤੇ ਜਗਤਾਰ ਮਾਨ ਨੇ ਬਾਖ਼ੂਬੀ ਨਿਭਾਈ¢ ਇਸ ਮੌਕੇ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਰਾਮ ਲੀਲਾ ਵੇਖਣ ਲਈ ਸਮੇਂ ਸਿਰ ਪਹੁੰਚਣ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸ਼ਾਹੀ, ਸੁਖਮੰਦਰ ਕਲਸੀ, ਸੁਨੀਲ ਦਹਿਆ, ਹਰਦੀਪ ਸਿੰਘ, ਜਗਤਾਰ ਮਾਨ, ਜਸ਼ਨ, ਪ੍ਰਮੋਦ ਵਰਮਾ, ਵਿਨੋਦ ਵਰਮਾ, ਕ੍ਰਿਸ਼ਨ ਗੋਇਲ, ਸਤਪਾਲ ਰਾਈਆ, ਲਛਮਣ ਦਾਸ, ਲਾਭ ਚੰਦ ਸਿੰਗਲਾ, ਟੈਨੀ ਬੁੱਗਰ, ਗੁਰਪ੍ਰੀਤ ਸੀਟਾ, ਗਗਨ ਬੱਲੋ, ਰਜਿੰਦਰ ਸਿੰਘ, ਅਨਿਕੇਤ ਕਰਕਰਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਤੋਂ 29 ਤੱਕ ਸਰਕਾਰੀ ਛੁੱਟੀ ਦਾ ਐਲਾਨ ਅਗਲੀ ਖ਼ਬਰ 27 ਤੋਂ 29 ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ
Ad Position 24