22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਾਬਾ ਰਾਮਦੇਵ ਮੰਦਰ ਨਥੇਹਾ ਵਿਖੇ ਜੋੜ ਮੇਲੇ ਮੌਕੇ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 26-09-2025
ਸੀਂਗੋ ਮੰਡੀ, 25 ਸਤੰਬਰ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਬਾਬਾ ਰਾਮਦੇਵ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲੇ ਮੌਕੇ ਮੰਦਿਰ ਦੀ ਬਾਬਾ ਰਾਮਦੇਵ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ ਜਿਸ ਵਿੱਚ ਡਾ: ਚਰਨਜੀਤ ਸਿੰਘ, ਸੰਦੀਪ ਸਿੰਘ ਖੁਸ਼ਨਦੀਪ ਸਿੰਘ ਅਤੇ ਪੀ.ਆਰ.ਓ ਪ੍ਰੇਮ ਸਿੰਘ ਅਤੇ ਸਮੁੱਚੀ ਟੀਮ ਪਹੁੰਚੀ¢ ਕੈਂਪ ਦਾ ਉਦਘਾਟਨ ਕਰਨ ਮÏਕੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਪਿਤਾ ਜਥੇਦਾਰ ਦਰਸ਼ਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਗੱਲਬਾਤ ਕਰਦਿਆਂ ਜਥੇਦਾਰ ਦਰਸ਼ਨ ਸਿੰਘ ਨੇ ਜਿੱਥੇ ਮੰਦਿਰ ਕਮੇਟੀ ਅਤੇ ਸਰਪੰਚ ਸ੍ਰੀਮਤੀ ਰਾਜ ਰਾਣੀ, ਸਮੁੱਚੀ ਪੰਚਾਇਤ ਦੀ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ¢ ਇਸ ਮੌਕੇ ਹਸਪਤਾਲ ਦੇ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਬਾਬਾ ਰਾਮਦੇਵ ਕਮੇਟੀ ਵਲੋਂ ਜਿੱਥੇ ਜੋੜ ਮੇਲਾ ਦੇ ਨਾਲ ਅੱਖਾਂ ਦੀ ਚੈੱਕਅਪ ਦਾ ਕੈਂਪ ਆਯੋਜਿਤ ਕੀਤਾ ਹੈ ਉਸ ਵਿੱਚ ਸਾਡੀ ਟੀਮ ਨੇ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਚੈੱਕਅਪ ਕੀਤਾ ਗਿਆ ਅਤੇ ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਅਪਰੇਸ਼ਨ ਕਰਾਉਣ ਲਈ ਸਲਾਹ ਦਿੱਤੀ ਗਈ¢ ਪਿੰਡ ਦੇ ਸਰਪੰਚ ਸ੍ਰੀਮਤੀ ਰਾਜ ਰਾਣੀ ਦੇ ਪਤੀ ਸੁਖਪਾਲ ਸਿੰਘ ਨੇ ਜਥੇਦਾਰ ਦਰਸ਼ਨ ਸਿੰਘ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਕੈਂਪ ਦੌਰਾਨ ਚੈੱਕਅਪ ਦੇ ਨਾਲ-ਨਾਲ ਮੁਫ਼ਤ ਦਵਾਈਆਂ, ਐਨਕਾਂ ਵੰਡੀਆਂ ਗਈਆਂ ਅਤੇ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਅਪਰੇਸ਼ਨ ਵੀ ਹਸਪਤਾਲ ਵਲੋਂ ਕੀਤੇ ਜਾਣਗੇ¢ ਇਸ ਮੌਕੇ ਬਿੱਕਰ ਸਿੰਘ ਪੰਚ, ਚਰਨਜੀਤ ਸਿੰਘ ਗੱਗੂ, ਗੁਰਪਾਲ ਸਿੰਘ, ਗੁਰਦੀਪ ਸਿੰਘ, ਭੋਲਾ ਸਿੰਘ, ਨਾਜ਼ਰ ਸਿੰਘ, ਜਗਦੇਵ ਸਿੰਘ ਅਤੇ ਸੰਦੀਪ ਸਿੰਘ (ਸਾਰੇ ਪੰਚ) ਤੋਂ ਇਲਾਵਾ ਬਾਬਾ ਰਾਮਦੇਵ ਕਮੇਟੀ ਦੇ ਸੰਦੀਪ ਰਾਮ, ਤਰਸੇਮ ਸੇਮੀ, ਰੇਸ਼ ਕੁਮਾਰ, ਛਿੰਦਾ, ਜਗਸੀਰ ਜੱਗੂ, ਬਿੱਟੂ ਮੇਗਵਾਲ, ਗੁਰਪ੍ਰੀਤ ਫ਼ੌਜੀ, ਲਛਮਣ ਸਿੰਘ, ਗੋਪਾਲ ਸਿੰਘ, ਕ੍ਰਿਸ਼ਨ ਰਾਮ, ਦੀਪ ਟੇਲਰ, ਬਿੱਕਰ ਰਾਮ, ਗਗਨੀ ਸਮੇਤ ਸ਼ਰਧਾਲੂਆਂ ਨੇ ਸੇਵਾਵਾਂ ਨਿਭਾਈਆਂ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਪੀ.ਐਮ.ਸ੍ਰੀ ਤੁੰਗਵਾਲੀ ਸਕੂਲ ਦੇ ਖਿਡਾਰੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਅਗਲੀ ਖ਼ਬਰ ਰੂਪ ਸਿੰਘ ਰੂਪਾ ਫ਼ਾਊਾਡੇਸ਼ਨ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ
Ad Position 24