22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜ਼ਿਲ੍ਹਾ ਸਕੂਲ ਖੇਡਾਂ ਵਿਚ ਪੀ.ਐਮ.ਸ੍ਰੀ ਤੁੰਗਵਾਲੀ ਸਕੂਲ ਦੇ ਖਿਡਾਰੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ

Ad Position 21
No active advertisement
ਅਜੀਤ ਡੈਸਕ 26-09-2025
ਭੁੱਚੋ ਮੰਡੀ, 25 ਸਤੰਬਰ (ਪਰਵਿੰਦਰ ਸਿੰਘ ਜੌੜਾ)-69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਪਿ੍ੰਸੀਪਲ ਪ੍ਰਦੀਪ ਕੁਮਾਰ ਨੇ ਖਿਡਾਰੀਆਂ ਨੂੰ ਸਕੂਲ ਵਿਖੇ ਤਗਮੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ | ਜਗਦੀਸ਼ ਕੁਮਾਰ ਲੈ. ਫਿਜ਼ੀਕਲ ਐਜੂਕੇਸ਼ਨ ਅਤੇ ਰਜਿੰਦਰ ਕੁਮਾਰ ਪੀ.ਟੀ.ਆਈ. ਨੇ ਦੱਸਿਆ ਕਿ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ 'ਚੋਂ ਤੁੰਗਵਾਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਗੱਤਕਾ ਅੰਡਰ-19 ਲੜਕਿਆ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆ ਦੀਪਕ ਸਿੰਘ, ਰਾਜਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ 5 ਸੋਨ ਤਗਮੇ ਜਿੱਤੇ | ਗੱਤਕਾ ਅੰਡਰ-17 ਲੜਕਿਆਂ 'ਚੋਂ ਖੁਸ਼ਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਪਾਵਰ ਲਿਫ਼ਟਿੰਗ ਅੰਡਰ-17 ਸਾਲ ਵਰਗ ਵਿਚ +93 ਕਿੱਲੋ ਭਾਰ ਵਰਗ ਵਿਚ 325 ਕਿੱਲੋ ਭਾਰ ਚੁੱਕ ਕੇ ਸੋਨ ਤਗਮਾ ਹਾਸਲ ਕੀਤਾ | ਪਾਵਰ ਲਿਫ਼ਟਿੰਗ ਅੰਡਰ-19 ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਅੰਡਰ-19 ਕੁਸ਼ਤੀਆਂ ਫ਼ਰੀ ਸਟਾਈਲ ਵਿਚ 68 ਕਿੱਲੋ ਭਾਰ ਵਰਗ ਵਿਚ ਜਸ਼ਨਪ੍ਰੀਤ ਬੀਬੀ ਨੇ ਸੋਨ ਤਗਮਾ ਪ੍ਰਾਪਤ ਕੀਤਾ | ਅੰਡਰ-14 ਕੁਸ਼ਤੀਆਂ ਫ਼ਰੀ ਸਟਾਈਲ ਵਿਚ ਸੁਖਦੀਪ ਸਿੰਘ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਅੰਡਰ-19 ਸਾਲ ਕਬੱਡੀ ਨੈਸ਼ਨਲ ਟੀਮ ਵਿਚ ਗੁਰਮੇਲ ਸਿੰਘ, ਅੰਮਿ੍ਤਪਾਲ ਸਿੰਘ, ਪਰਵਿੰਦਰ ਸਿੰਘ, ਗੁਰਸ਼ਨਪ੍ਰੀਤ ਸਿੰਘ, ਹਰਮਨਜੋਤ ਸਿੰਘ, ਤਰਨਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਜ਼ਿਲ੍ਹੇ ਭਰ 'ਚੋਂ ਦੂਜਾ ਸਥਾਨ ਪ੍ਰਾਪਤ ਕਰਦਿਆ ਚਾਂਦੀ ਦਾ ਤਗਮਾ ਹਾਸਲ ਕੀਤਾ | ਪਿ੍ੰਸੀਪਲ ਪ੍ਰਦੀਪ ਕੁਮਾਰ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਖੇਡ ਵਿਭਾਗ ਦੇ ਲੈਕਚਰਾਰ ਜਗਦੀਸ਼ ਕੁਮਾਰ ਅਤੇ ਪੀ.ਟੀ.ਆਈ ਰਜਿੰਦਰ ਕੁਮਾਰ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਖਿਡਾਰੀਆਂ ਨੂੰ ਹੋਰ ਉਤਸ਼ਾਹ ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲੈ. ਰਾਖੀ ਅਗਰਵਾਲ, ਲੈ. ਸ਼ੀਤੂ ਭਾਟੀਆ, ਲੈ. ਸੰਦੀਪ ਕੁਮਾਰ, ਲੈ. ਵਿਜੇ ਭੁਸ਼ਣ, ਲੈ. ਅਰੁਣ ਕੁਮਾਰ, ਲੈ. ਅਮਨ ਛਾਬੜਾ, ਲੈ. ਰਾਜਦੀਪ ਕੌਰ, ਲੈ. ਨੀਤੂ ਸ਼ਰਮਾ, ਲੈ. ਰੁਪਿੰਦਰ ਕੌਰ, ਮੋਨਿਕਾ ਸੂਦ ਹਿੰਦੀ ਮਿਸਟੈੱ੍ਰਸ, ਰੁਪਿੰਦਰ ਕੌਰ ਐੱਸ.ਐੱਸ. ਮਿਸਟੈੱ੍ਰਸ, ਸੁਖਦੀਪ ਕੌਰ ਐੱਸ.ਐੱਸ. ਮਿਸਟੈੱ੍ਰਸ, ਪਰਮਜੀਤ ਕੌਰ ਸਾਇੰਸ ਮਿਸਟੈੱ੍ਰਸ ਅਤੇ ਸਮੂਹ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਸੈਂਟਰ ਪੱਧਰੀ ਖੇਡਾਂ 'ਚ ਸਰਕਾਰੀ ਸਕੂਲ ਹਰਕਿਸ਼ਨਪੁਰਾ ਦੇ ਬੱਚਿਆਂ ਨੇ ਮਾਰੀਆਂ ਮੱਲਾਂ ਸੈਂਟਰ 'ਚੋਂ ਸਭ ਤੋਂ ਵੱਧ ਸੋਨੇ... ਅਗਲੀ ਖ਼ਬਰ ਬਾਬਾ ਰਾਮਦੇਵ ਮੰਦਰ ਨਥੇਹਾ ਵਿਖੇ ਜੋੜ ਮੇਲੇ ਮੌਕੇ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24