22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੈਂਟਰ ਪੱਧਰੀ ਖੇਡਾਂ 'ਚ ਸਰਕਾਰੀ ਸਕੂਲ ਹਰਕਿਸ਼ਨਪੁਰਾ ਦੇ ਬੱਚਿਆਂ ਨੇ ਮਾਰੀਆਂ ਮੱਲਾਂ ਸੈਂਟਰ 'ਚੋਂ ਸਭ ਤੋਂ ਵੱਧ ਸੋਨੇ ਤੇ ਚਾਂਦੀ ਤੇ ਤਗ਼ਮੇ ਜਿੱਤੇ

Ad Position 21
No active advertisement
ਅਜੀਤ ਡੈਸਕ 26-09-2025
ਬਾਲਿਆਂਵਾਲੀ, 25 ਸਤੰਬਰ (ਕੁਲਦੀਪ ਮਤਵਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਹਰਕਿਸ਼ਨਪੁਰਾ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ ਜਿਸ 'ਚ ਸੈਂਟਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਫਸਵੇਂ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਹਰਕਿਸ਼ਨਪੁਰਾ ਦੇ ਵਿਦਿਆਰਥੀ ਨੇ ਹਰ ਸਾਲ ਵਾਂਗ ਐਂਤਕੀ ਵੀ ਖੇਡਾਂ 'ਚ ਵੱਡੀਆਂ ਮੱਲਾਂ ਮਾਰੀਆਂ | ਸਕੂਲ ਮੁਖੀ ਸ਼ੈਂਬਰ ਸਿੰਘ ਮਾਨ ਨੇ ਦੱਸਿਆ ਕਿ ਬੱਚਿਆਂ ਨੇ ਯੋਗਾ ਅਤੇ ਜਿਮਨਾਸਸਿਟਕ ਵਰਗੀਆਂ ਸਖ਼ਤ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ, ਕਰਾਟੇ, 100 ਮੀ, 200 ਮੀ, 600 ਰੇਸਾਂ 'ਚ ਗੋਲਡ ਮੈਡਲ ਪ੍ਰਾਪਤ ਕੀਤਾ, ਰਿਲੇਅ ਰੇਸ 'ਚ ਕੁੜੀਆਂ ਨੇ ਪਹਿਲੀ ਪੁਜੀਸ਼ਨ ਨਾਲ ਗੋਲਡ ਮੈਡਲ ਜਿੱਤਿਆ, ਮੁੰਡੇ ਨੇ ਰਿਲੇਅ ਰੇਸ 'ਚ ਸਿਲਵਰ ਮੈਡਲ ਜਿੱਤਿਆ ਅਤੇ ਬੱਚਿਆਂ ਨੇ ਗੋਲਾ ਸੁੱਟਣ 'ਚ ਦੂਜਾ ਸਥਾਨ ਤੇ ਰਿਧਮਿਕ ਯੋਗਾ 'ਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ | ਮੁੱਖ ਅਧਿਆਪਕ ਨੇ ਦੱਸਿਆ ਕਿ ਖੇਡਾਂ ਲਈ ਕਰਾਟੇ ਕੋਚ ਵਰਖਾ ਰਾਣੀ ਅਤੇ ਜਿਮਾਨਸਿਟਕ ਕੋਚ ਪਿ੍ੰਸ ਸਿੰਘ ਮੁਹੱਈਆ ਕਰਵਾਏ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਦੋ ਮਹੀਨਿਆਂ ਤੋਂ ਕੋਚਿੰਗ ਦਿੱਤੀ ਜਦਕਿ ਪਿੰਡ ਦੀਆਂ ਦੋ ਹੋਣਹਾਰ ਕੁੜੀਆਂ ਰੀਤਾ ਭੱਟੀ ਅਤੇ ਕੁਲਦੀਪ ਕੌਰ ਨੇ ਵੀ ਕਈ ਮਹੀਨਿਆਂ ਤੋਂ ਖੇਡਾਂ ਦੀ ਤਿਆਰੀ ਲਈ ਮੁਫ਼ਤ ਸੇਵਾ ਕੀਤੀ | ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਸਕੂਲ ਦੇ ਮੁੱਖ ਅਧਿਆਪਕ ਸੈਂਬਰ ਸਿੰਘ ਮਾਨ ਨੇ ਆਪਣੇ ਵਲੋਂ 11000 ਰੁਪਏ ਟੂਰਨਾਮੈਂਟ ਲਈ ਦਾਨ ਵਜੋਂ ਦਿੱਤੇ | ਦੱਸਣਾ ਬਣਦਾ ਹੈ ਕਿ 700 ਲੋਕਾਂ ਦੀ ਆਬਾਦੀ ਵਾਲੇ ਛੋਟੇ ਜਿਹੇ ਪਿੰਡ ਦੇ ਸਕੂਲ 'ਚ 39 ਬੱਚੇ ਪੜ੍ਹਦੇ ਹਨ ਪ੍ਰੰਤੂ ਇਸ ਸਕੂਲ ਦੇ ਬੱਚਿਆਂ ਨੇ ਸੈਂਟਰ ਦੇ ਸਾਰੇ ਸਕੂਲਾਂ 'ਚੋਂ ਸੱਭ ਤੋਂ ਵੱਧ ਗੋਲਡ ਮੈਡਲ ਤੇ ਸਿਲਵਰ ਮੈਡਲ ਜਿੱਤ ਕੇ ਅੱਵਲ ਨੰਬਰ ਟਰਾਫ਼ੀ 'ਤੇ ਕਬਜ਼ਾ ਕੀਤਾ ਹੈ ਜਦਕਿ ਬੈਸਟ ਐਥਲੀਟ ਵੀ ਇਸੇ ਸਕੂਲ ਦੇ ਬੱਚੇ ਰਹੇ ਹਨ | ਪਿੰਡ ਵਾਸੀਆਂ ਨੇ ਵੀ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਕਾਨ 'ਤੇ ਕਬਜ਼ਾ ਕਰਨ, ਖੇਤੀਬਾੜੀ ਦੇ ਸੰਦ ਤੇ ਕਣਕ ਚੋਰੀ ਕਰਨ ਨੂੰ ਲੈ ਕੇ ਮਾਮਲਾ ਦਰਜ <br/> ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਪੀ.ਐਮ.ਸ੍ਰੀ ਤੁੰਗਵਾਲੀ ਸਕੂਲ ਦੇ ਖਿਡਾਰੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ
Ad Position 24