ਮਹਿਰਾਜ, 24 ਨਵੰਬਰ (ਸੁਖਪਾਲ ਮਹਿਰਾਜ)- ਨੌਜਵਾਨ ਦਰਸ਼ਨ ਸਿੰਘ ਮਹਿਰਾਜ ਦੀ ਅਗਵਾਈ ਵਿਚ ਸ਼ਮਸ਼ਾਨਘਾਟ ਵਿਚ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦÏਰਾਨ ਨੌਜਵਾਨਾਂ ਨੇ ਚੜ੍ਹਦੀ ਕਲਾ ਨਾਲ ਹਿੱਸਾ ਲਿਆਂਦਾ¢ ਸ਼ਮਸ਼ਾਨਘਾਟ ਵਿਚ ਲੱਗੇ ਹੋਏ ਵੱਖ-ਵੱਖ ਪੌਦਿਆਂ ਦੀ ਸੰਭਾਲ ਵੀ ਕੀਤੀ ਗਈ, ਤਾਂ ਜੋ ਇਹ ਸਥਾਨ ਹਰ ਵੇਲੇ ਸਾਫ਼-ਸੁਥਰਾ ਅਤੇ ਹਰਾ-ਭਰਾ ਰਹੇ¢ ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ 'ਇਨਸਾਨ ਜਿਊਾਦੇ ਜੀ ਭਟਕਦਾ ਫਿਰਦਾ ਹੈ, ਪਰ ਅਸਲ ਸ਼ਾਂਤੀ ਤਾਂ ਇੱਥੇ ਆ ਕੇ ਹੀ ਸਮਝ ਆਉਂਦੀ ਹੈ¢ ਇਹ ਥਾਂ ਸਾਨੂੰ ਜੀਵਨ ਦੀ ਕਦਰ ਸਿਖਾਉਂਦੀ ਹੈ¢' ਸੇਵਾ ਦÏਰਾਨ ਨÏਜਵਾਨਾਂ ਵਲੋਂ ਇਕ ਸ਼ੈੱਡ ਦੀ ਚਾਦਰ ਵੀ ਬਦਲੀ ਗਈ, ਜਿਸ ਨਾਲ ਆਉਣ ਵਾਲੇ ਪਰਿਵਾਰਾਂ ਨੂੰ ਸੁਵਿਧਾ ਮਿਲੇਗੀ¢ ਨੌਜਵਾਨਾਂ ਨੇ ਅਪੀਲ ਕੀਤੀ ਕਿ ਹਰ ਪਿੰਡ ਵਾਸੀ ਆਪਣਾ ਯੋਗਦਾਨ ਪਾ ਕੇ ਸ਼ਮਸ਼ਾਨਘਾਟ ਨੂੰ ਸਾਫ਼-ਸੁਥਰਾ ਤੇ ਪਵਿੱਤਰ ਰੱਖਣ ਵਿੱਚ ਸਹਿਯੋਗ ਦੇਵੇ¢ ਇਸ ਮੌਕੇ ਬਿੰਦਰ ਸ਼ਰਮਾ, ਸਾਬਕਾ ਫ਼Ïਜੀ ਕੌਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਭਾਨਾ ਸਿੰਘ, ਸੀਤਾ ਸਿੰਘ, ਰੂਪ ਸਿੰਘ, ਹਰਬੰਸ ਸਿੰਘ ਨਿਉਣ ਵਾਲੇ ਆਦਿ ਹਾਜ਼ਰ ਸਨ¢