ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੀ. ਐਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਦੀਆਂ ਵਿਦਿਆਰਥਣਾਂ ਨੂੰ ਪਿੰਕ ਸਿਟੀ ਵਜੋਂ ਜਾਣੇ ਜਾਂਦੇ ਸ਼ਹਿਰ ਜੈਪੁਰ (ਰਾਜਸਥਾਨ) ਦਾ 6 ਰੋਜ਼ਾ ਵਿੱਦਿਅਕ ਯਾਤਰਾ ਕਰਵਾਈ ਗਈ | ਉਕਤ ਵਿੱਦਿਅਕ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਰਸੀਪਲ ਸਵਿਤਾ ਰਾਣੀ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਆਪਣੇ ਗਿਆਨ ਵਿਚ ਵਾਧੇ ਲਈ ਚਿੜੀਆ ਘਰ, ਐਲਬਰਟ ਮਿਊਜ਼ੀਅਮ, ਬਿਰਲਾ ਪਲੈਨੇਟੋਰੀਅਮ (ਤਾਰਾ ਮੰਡਲ) ਬਿਰਲਾ ਮੰਦਿਰ ਵੇਖਿਆ | ਇਸ ਦੌਰਾਨ ਵਿਦਿਆਰਥੀਆਂ ਨੇ ਰਾਜਸਥਾਨ ਦੇ ਇਤਿਹਾਸ ਨੰੂੰ ਜਾਣਨ ਲਈ ਜੈਗੜ੍ਹ ਕਿਲ੍ਹਾ, ਅਜਮੇਰ ਕਿਲ੍ਹਾ, ਹਵਾ ਮਹਿਲ, ਸਿਟੀ ਪੈਲੇਸ, ਯੰਤਰ ਮੰਤਰ, ਜਲ ਮਹਿਲ, ਨਾਹਰਗੜ੍ਹ ਦਾ ਕਿਲ੍ਹਾ ਆਦਿ ਵੇਖਿਆ | ਵਿਦਿਆਰਥੀ ਜੈਪੁਰ ਦੇ ਸੱਭਿਆਚਾਰ ਨੂੰ ਸਮਝਣ ਲਈ ਚੋਖੀ ਢਾਣੀ ਗਏ ਅਤੇ ਰਾਜਸਥਾਨ ਦੇ ਰਵਾਇਤੀ ਖਾਣੇ ਦਾ ਅਨੰਦ ਮਾਣਿਆ ਅਤੇ ਸ਼ਾਹੀ ਤੇ ਪੌਸ਼ਟਿਕ ਭੋਜਨ ਦਾ ਆਨੰਦ ਮਾਣਿਆ | ਸ਼ਾਮ ਨੂੰ ਡੀ. ਜੇ. ਪਾਰਟੀ ਦਾ ਪ੍ਰਬੰਧ ਸੀ ਜਿੱਥੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਸਰਕਾਰ ਅਤੇ ਵਿਭਾਗ ਵਲੋਂ ਮੈਰਿਟ ਦੇ ਅਧਾਰ 'ਤੇ ਚੁਣੇ ਗਏ ਵਿਦਿਆਰਥੀਆਂ ਨੂੰ ਇਹ ਵਿੱਦਿਅਕ ਯਾਤਰਾ ਮੁਫ਼ਤ ਕਰਵਾਈ ਗਈ | ਵਿਦਿਆਰਥੀਆਂ ਨਾਲ ਲੈਕਚਰਾਰ ਅਮਨਦੀਪ ਕੌਰ ਅਤੇ ਨਵਦੀਪ ਕੌਰ ਗਏ |