ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)-ਗ੍ਰਾਮ ਪੰਚਾਇਤ ਬੱਲ੍ਹੋ ਦੀ ਸਰਪੰਚ ਅਮਰਜੀਤ ਕÏਰ ਨੇ ਆਪਣੇ ਕਾਰਜਕਾਲ ਦੇ ਇਕ ਸਾਲ ਦੌਰਾਨ 'ਸੱਚੀ ਨੀਅਤ ਪੱਕਾ ਵਿਕਾਸ' ਦੇ ਟੀਚੇ ਤਹਿਤ ਵਿਕਾਸ ਕੰਮ ਕਰਕੇ ਨਵੇਂ ਦਿਸਹੱਦੇ ਸਥਾਪਿਤ ਕੀਤੇ ਹਨ¢ ਅਹਿਮ ਪੱਖ ਇਹ ਹੈ ਕਿ ਪੰਚਾਇਤ ਨੇ ਵਿਕਾਸ ਕਾਰਜ ਪੰਚਾਇਤ ਮਹਿਕਮੇ ਦੇ ਐਸਟੀਮੈਟ ਤੋਂ ਕਿਤੇ ਘੱਟ ਖ਼ਰਚੇ 'ਤੇ ਕਰਕੇ ਸਰਕਾਰੀ ਪੈਸੇ ਦੀ ਬੱਚਤ ਕਰਕੇ ਹੋਰਨਾਂ ਲਈ ਵਿਲੱਖਣ ਮਿਸਾਲ ਪੈਦਾ ਕੀਤੀ ਹੈ¢ ਪੰਚਾਇਤ ਨੇ ਵਿਕਾਸ ਕੰਮਾਂ ਉੱਪਰ ਖ਼ਰਚੇ ਪੈਸਿਆਂ ਦਾ ਹਿਸਾਬ-ਕਿਤਾਬ ਪਿੰਡ ਦੀਆਂ ਜਨਤਕ ਥਾਵਾਂ 'ਤੇ ਲਾਏ ਬੋਰਡ ਰਾਹੀਂ ਨਸ਼ਰ ਕੀਤਾ ਹੈ¢ ਬੋਰਡਾਂ 'ਤੇ ਵਾਰਡ ਦੇ ਪੰਚ ਦਾ ਨਾਮ ,ਕਾਰਜਕਾਰੀ ਏਜੰਸੀ ਦਾ ਨਾਮ, ਪ੍ਰੋਜੈਕਟ ਦਾ ਕੁੱਲ ਐਸਟੀਮੇਟ, ਕੰਮ 'ਤੇ ਕੁੱਲ ਖ਼ਰਚ ਅਤੇ ਪੰਚਾਇਤ ਵਲੋਂ ਕੀਤੀ ਗਈ ਸਰਕਾਰੀ ਧਨ ਦੀ ਬੱਚਤ ਦੇ ਵੇਰਵੇ ਸਾਂਝੇ ਕੀਤੇ ਗਏ ਹਨ¢ ਹਰਬੰਸ ਸਿੰਘ ਪੰਚ ਅਤੇ ਹਰਵਿੰਦਰ ਕÏਰ ਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਵਿਕਾਸ ਕਾਰਜਾਂ ਉੱਪਰ ਤਕਰੀਬਨ 50 ਲੱਖ ਰੁਪਏ ਖਰਚੇ ਹਨ¢ ਇਸ ਪੈਸੇ 'ਚੋਂ ਕਰੀਬ 10 ਲੱਖ ਰੁਪਏ ਦੀ ਵੱਧ ਤੋਂ ਬੱਚਤ ਕਰਕੇ ਹੁਣ ਬਚੇ ਪੈਸਿਆਂ ਨਾਲ ਹੋਰ ਵਿਕਾਸ ਕੰਮ ਕਰਵਾਏ ਜਾਣਗੇ¢ ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ¢ ਇਸੇ ਤਰ੍ਹਾਂ ਪੰਜਾਬ ਰਾਜ ਮੰਡੀ ਬੋਰਡ ਨੇ ਅਨਾਜ ਮੰਡੀ ਵਾਲੀ ਸੜਕ ਦਾ ਨਿਰਮਾਣ ਕਰਵਾਉਣ 'ਤੇ 26 ਲੱਖ ਰੁਪਏ ਖ਼ਰਚ ਕੀਤੇ ਹਨ¢ ਸਰਪੰਚ ਅਮਰਜੀਤ ਕÏਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਕੇਂਦਰ ਦੀ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਪਾਣੀ ਦੇ ਨਿਕਾਸ ਲਈ ਸੀਵਰੇਜ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਪਾਈਪ ਲਾਈਨ ਗਲੀਆਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ ਕਰਨ ਥਾਪਰ ਮਾਡਲ ਛੱਪੜ ਦਾ ਨਿਰਮਾਣ (ਪ੍ਰਗਤੀ ਅਧੀਨ), ਠੋਸ ਕੂੜੇ ਕਰਕਟ ਪ੍ਰਬੰਧਨ ਲਈ ਨਿਡੇਪ ਪਿਟ ਮਗਨਰੇਗਾ ਨਾਲ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਕਨਵੰਰਜ ਤਹਿਤ ਆਂਗਣਵਾੜੀ ਸੈਂਟਰ ਇਮਾਰਤ ਦੀ ਉਸਾਰੀ, ਪੰਜਾਬ ਸਰਕਾਰ ਤਰਫ਼ੋਂ ਮਿਲੀ ਗਰਾਂਟ ਨਾਲ ਲਾਇਬਰੇਰੀ ਨੂੰ ਸੋਲਰ ਸਿਸਟਮ ਨਾਲ ਜੋੜਿਆ ਗਿਆ ਹੈ¢ ਇੰਜ ਹੀ ਗ੍ਰਾਮ ਪੰਚਾਇਤ ਨਾਲ 'ਤਰਨਜੋਤ ਵੈੱਲਫੇਅਰ ਸੁਸਾਇਟੀ' ਵੀ ਵਿਕਾਸ ਕਾਰਜਾਂ ਦੇ ਕੰਮਾਂ 'ਚ ਯੋਗਦਾਨ ਪਾ ਰਹੀ ਹੈ¢ ਇਸ ਮÏਕੇ ਪੰਚ ਹਰਬੰਸ ਸਿੰਘ ਕਰਮਜੀਤ ਸਿੰਘ ਜਗਸੀਰ ਸਿੰਘ ਹਾਕਮ ਸਿੰਘ ਰਾਮ ਸਿੰਘ ਰਾਜਵੀਰ ਕÏਰ ਰਣਜੀਤ ਕÏਰ ਪਰਮਜੀਤ ਕÏਰ ਅਤੇ ਹਰਵਿੰਦਰ ਕÏਰ ਆਦਿ ਹਾਜ਼ਰ ਸਨ¢