ਕੋਟਫੱਤਾ, 23 ਦਸੰਬਰ (ਬੁੱਟਰ)- ਕੇਂਦਰ ਸਰਕਾਰ ਵਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਪਾਸ ਕੀਤੇ ਸ਼ਾਂਤੀ ਬਿੱਲ ਜਿਸ ਨਾਲ ਨਿੱਜੀ ਕੰਪਨੀਆਂ ਨੂੰ ਪ੍ਰਮਾਣੂ ਊਰਜਾ ਖੇਤਰ ਵਿੱਚ ਦਾਖਲਾ ਦੇ ਦਿੱਤਾ ਗਿਆ ਅਤੇ ਇਸ ਬਿੱਲ ਨੂੰ ਆਰ.ਟੀ.ਆਈ ਐਕਟ ਦੇ ਘੇਰੇ ਚੋਂ ਵੀ ਬਾਹਰ ਕੀਤਾ ਗਿਆ ਜਿਸ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਵਲੋਂ ਸਮੁੱਚੇ ਦੇਸ਼ ਅੰਦਰ 23 ਦਸੰਬਰ ਨੂੰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ ਰੱਖੀ ਗਈ ਸੀ¢ ਸਬ ਡਵੀਜ਼ਨ ਕੋਟ ਸਮੀਰ ਵਿਖੇ ਵੀ ਰੋਸ ਰੈਲੀ ਕੀਤੀ ਗਈ ਅਤੇ ਸ਼ਾਂਤੀ ਬਿੱਲ ਦੀਆਂ ਕਾਪੀਆਂ ਸਾੜੀਆਂ¢ ਰੈਲੀ ਵਿਚ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਬ ਡਵੀਜ਼ਨ ਪ੍ਰਧਾਨ ਰਾਜਿੰਦਰ ਅਤੇ ਹੋਰ ਮੁਲਾਜ਼ਮ ਸਾਥੀ ਸ਼ਾਮਿਲ ਹੋਏ¢