31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗਊਸ਼ਾਲਾ ਭਗਤਾ ਵਿਖੇ ਗਊ ਭਲਾਈ ਲਈ ਵਿਸ਼ੇਸ਼ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 24-12-2025
ਭਗਤਾ ਭਾਈਕਾ, 23 ਦਸੰਬਰ (ਸੁਖਪਾਲ ਸਿੰਘ ਸੋਨੀ)-ਗਊ ਸੇਵਾ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਵਲੋਂ ਭਗਤਾ ਭਾਈਕਾ ਵਿਚ ਗਊਆਂ ਦੀ ਭਲਾਈ ਅਤੇ ਸੰਭਾਲ ਲਈ ਇਕ ਵਿਸ਼ੇਸ਼ ਗਊਸ਼ਾਲਾ ਵਿਚ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਅਗਵਾਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬਠਿੰਡਾ ਵਲੋਂ ਕੀਤੀ ਗਈ | ਕੈਂਪ ਦਾ ਮਕਸਦ ਗਊਆਂ ਦੀ ਸਿਹਤ ਸੁਰੱਖਿਆ, ਬਿਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ | ਕੈਂਪ ਦੌਰਾਨ ਡਾ: ਨਵਨੀਤ ਕੌਰ (ਐਸ.ਵੀ.ਓ. ਰਾਮਪੁਰਾ ਫੂਲ), ਡਾ: ਤਰਨਦੀਪ ਸਿੰਘ, ਡਾ: ਜਗਦੀਪ ਗਿੱਲ, ਰਣਜੀਤ ਸਿੰਘ (ਵੈਟਰਨਰੀ ਇੰਸਪੈਕਟਰ) ਅਤੇ ਕੁਲਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਗਊਆਂ ਦੀ ਸਾਂਭ-ਸੰਭਾਲ, ਸੰਤੁਲਿਤ ਆਹਾਰ, ਸਫ਼ਾਈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਗਊ ਪਾਲਕਾਂ ਨੂੰ ਅਪੀਲ ਕੀਤੀ ਕਿ ਗਊਆਂ ਦੀ ਨਿਯਮਤ ਟੀਕਾਕਰਨ ਅਤੇ ਸਹੀ ਖੁਰਾਕ ਰਾਹੀਂ ਉਨ੍ਹਾਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ | ਕੈਂਪ ਦੌਰਾਨ ਪਸ਼ੂ ਪਾਲਣ ਵਿਭਾਗ ਵਲੋਂ ਕਰੀਬ 25 ਹਜ਼ਾਰ ਰੁਪਏ ਮੁੱਲ ਦੀਆਂ ਜ਼ਰੂਰੀ ਦਵਾਈਆਂ, ਜਿਨ੍ਹਾਂ ਵਿਚ ਫੀਡ ਸਪਲੀਮੈਂਟ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਸ਼ਾਮਲ ਸਨ, ਗਊਸ਼ਾਲਾ ਨੂੰ ਮੁਹੱਈਆ ਕਰਵਾਏ ਗਏ | ਵਿਭਾਗੀ ਅਧਿਕਾਰੀਆਂ ਨੇ ਗਊਆਂ ਦੀ ਨਿਯਮ ਅਨੁਸਾਰ ਸਿਹਤ ਜਾਂਚ ਵੀ ਕੀਤੀ ਅਤੇ ਬਿਮਾਰ ਗਊਆਂ ਨੂੰ ਲੋੜੀਂਦਾ ਇਲਾਜ ਦਿੱਤਾ | ਇਸ ਮੌਕੇ ਗਊਸ਼ਾਲਾ ਕਮੇਟੀ ਵਲੋਂ ਪਸ਼ੂ ਪਾਲਣ ਵਿਭਾਗ ਅਤੇ ਆਏ ਹੋਏ ਡਾਕਟਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ, ਛਿੰਦਰਪਾਲ ਸਿੰਘ, ਅਮਰ ਸਿੰਘ, ਸੁਭਾਸ਼ ਮਹੇਸ਼ਵਰੀ, ਕੁਲਦੀਪ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਰਾਜਪਾਲ ਸਿੰਘ, ਬੂਟਾ ਸਿੰਘ, ਜਗਰਾਜ ਸਿੰਘ, ਲਖਵਿੰਦਰ ਸਿੰਘ, ਸਿਕੰਦਰ ਸਿੰਘ ਸਮੇਤ ਇਲਾਕੇ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਗਊ ਭਲਾਈ ਲਈ ਪਸ਼ੂ ਪਾਲਣ ਵਿਭਾਗ ਦੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ |


Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਵਿਚ ਮਾਪੇ-ਅਧਿਆਪਕ ਮਿਲਣੀ ਮੌਕੇ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਰਾਜਗੜ੍ਹ ਵਿਖੇ ਮਾਪੇ- ਅਧਿਆਪਕ ਮਿਲਣੀ ਹੋਈ <br/>
Ad Position 24