30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਪਿੰਡ ਮਛਾਣਾ ਦਾ ਸੰਪਰਕ ਸੰਗਤ ਮੰਡੀ ਨਾਲੋਂ ਟੱੁਟਿਆ

Ad Position 21
No active advertisement
ਅਜੀਤ ਡੈਸਕ 30-12-2025

ਸਰਕਾਰੀ ਪ੍ਰਾਇਮਰੀ ਸਕੂਲ ਅਤੇ ਬਲਾਕ ਸਿੱਖਿਆ ਦਫ਼ਤਰ ਮੂਹਰੇ ਸੜਕ ਗੰਦੇ ਪਾਣੀ ਨਾਲ ਭਰੀ
ਸੰਗਤ ਮੰਡੀ, 29 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਬਲਾਕ ਸਿੱਖਿਆ ਦਫ਼ਤਰ ਮੂਹਰੇ ਸੜਕ ਗੰਦੇ ਪਾਣੀ ਨਾਲ ਭਰੀ ਪਈ ਹੈ, ਜਿਸ ਕਾਰਨ ਪਿੰਡ ਮਛਾਣਾ ਦਾ ਸੰਪਰਕ ਸੰਗਤ ਮੰਡੀ ਨਾਲੋਂ ਟੱੁਟ ਚੁੱਕਾ ਹੈ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਲੀਕ ਹੋਏ ਸੀਵਰੇਜ ਦੀ ਸਫ਼ਾਈ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਬਾਰੇ ਜਦੋਂ ਵਿਭਾਗ ਦੇ ਜੇ. ਈ. ਨਰਿੰਦਰ ਸ਼ਰਮਾ ਨਾਲ ਸੰਪਰਕ ਕਰਕੇ ਪਤਾ ਕੀਤਾ ਤਾਂ ਉਨ•ਾਂ ਕਿਹਾ ਕਿ ਮੇਨਹੋਲ ਦਾ ਢੱਕਣ ਟੱੁਟਣ ਕਾਰਨ ਪਾਈਪ ਬੰਦ ਹੋਈ ਸੀ, ਜੋ ਢੱਕਣ ਕੱਢਵਾਕੇ ਠੀਕ ਕੀਤਾ ਜਾ ਰਿਹਾ ਹੈ | ਉਨ•ਾਂ ਕਿਹਾ ਕਿ ਪਿੰਡ ਦੀਆਂ ਡੇਅਰੀਆਂ ਦਾ ਗੋਹਾ ਵੀ ਪਾਇਪਾਂ 'ਚ ਫ਼ੱਸ ਜਾਣ ਦੀ ਸਮੱਸਿਆ ਹੈ ਅਤੇ ਫੰਡਾਂ ਦੀ ਘਾਟ ਕਾਰਨ ਨਗਰ ਕੌਂਸਲ ਸੰਗਤ ਤੋਂ ਫੰਡ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ | ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਹੁਰੇ ਪਿੰਡ ਮਛਾਣਾ ਵਿਖੇ ਹਨ ਪ੍ਰੰਤੂ ਸੰਗਤ ਮੰਡੀ ਤੋਂ ਕਰੀਬ ਚਾਰ ਕਿੱਲੋਮੀਟਰ ਦੂਰੀ 'ਤੇ ਪੈਂਦੇ ਪਿੰਡ ਮਛਾਣਾ ਵਾਸੀ ਪਿਛਲੇ ਚਾਰ ਸਾਲਾਂ ਤੋਂ ਬੇਹੱਦ ਮੰਦੜੇ ਹਾਲ 'ਚ ਹੋਈ, ਬੁਰੀ ਤਰ•ਾਂ ਨਾਲ ਟੁੱਟ ਚੁੱਕੀ ਅਤੇ ਅਕਸਰ ਗੰਦੇ ਪਾਣੀ ਨਾਲ ਭਰੀ ਰਹਿੰਦੀ | ਇਸ ਸੜਕ ਦੀ ਹਾਲਤ ਦੇ ਸੁਧਾਰ ਦੀ ਉਡੀਕ 'ਚ ਪੰਜਾਬ ਸਰਕਾਰ ਵੱਲ ਤੱਕ ਰਹੇ ਹਨ | ਪਿੰਡ ਮਛਾਣਾ ਵਾਸੀਆਂ ਦੀ ਨਰਾਜ਼ਗੀ ਇਸ ਗੱਲ ਤੋਂ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਬੀਤੀਆਂ ਸੰਮਤੀ ਚੋਣਾਂ 'ਚ 'ਆਪ' ਦੇ ਉਮੀਦਵਾਰ ਨੂੰ ਸਿਰਫ਼ 60 ਵੋਟਾਂ ਹੀ ਪ੍ਰਾਪਤ ਹੋਈਆਂ ਸਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਉਨ•ਾਂ ਦੇ 'ਰਿਸ਼ਤੇਦਾਰ' ਪਿੰਡ ਦਾ ਕੋਈ ਵਿਕਾਸ ਨਹੀਂ ਕਰਵਾ ਸਕੇ ਸਗੋਂ ਗੰਦੇ ਪਾਣੀ ਨਾਲ ਭਰੀ ਸੜਕ ਕਾਰਨ ਉਨ•ਾਂ ਨੂੰ ਵੱਧ ਦੂਰੀ ਤਹਿ ਕਰਕੇ ਹੋਰਨਾ ਰਸਤਿਆਂ ਰਾਹੀਂ ਸੰਗਤ ਮੰਡੀ ਵਿਖੇ ਕੰਮ ਕਾਰ ਲਈ ਜਾਣਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਵਾਰਡਬੰਦੀ ਖ਼ਿਲਾਫ਼ ਕਾਂਗਰਸ ਵਲੋਂ ਸੜਕਾਂ 'ਤੇ ਆਉਣ ਦੀ ਚੇਤਾਵਨੀ, ਟਾਊਨ ਪਲਾਨਰ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਕੀਤਾ ਕਤਲ
Ad Position 24