30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਿਗਮ ਦੀ ਵਾਰਡਬੰਦੀ ਖ਼ਿਲਾਫ਼ ਕਾਂਗਰਸ ਵਲੋਂ ਸੜਕਾਂ 'ਤੇ ਆਉਣ ਦੀ ਚੇਤਾਵਨੀ, ਟਾਊਨ ਪਲਾਨਰ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 30-12-2025

ਇਤਰਾਜ਼ ਅਤੇ ਸੁਝਾਅ ਦੇਣ ਲਈ ਸਮਾਂ ਵਧਾਉਣ ਦੀ ਮੰਗ
ਬਠਿੰਡਾ, 29 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਖਿਲਾਫ਼ ਕਾਂਗਰਸ ਵਲੋਂ ਆਉਣ ਵਾਲੇ ਸਮੇਂ ਵਿਚ ਸੜਕਾਂ 'ਤੇ ਆਉਣ ਦੀ ਚੇਤਾਵਨੀ ਦਿੱਤੀ ਹੈ¢ ਅੱਜ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਸੀਨੀਅਰ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਅੰਮਿ੍ਤ ਕੌਰ ਗਿੱਲ ਅਤੇ ਕਿਰਨਜੀਤ ਸਿੰਘ ਗਹਿਰੀ ਸਮੇਤ ਸਮੁੱਚੀ ਲੀਡਰਸ਼ਿਪ ਵਲੋਂ ਟਾਊਨ ਪਲਾਨਰ ਨੂੰ ਮੰਗ ਪੱਤਰ ਦਿੰਦੇ ਹੋਏ ਇਤਰਾਜ ਅਤੇ ਸੁਝਾਅ ਦੇਣ ਲਈ ਪੰਜ ਦਿਨ 'ਵਰਕਿੰਗ ਡੇ' ਦੇ ਵਧਾਉਣ ਦੀ ਮੰਗ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਪਾਰਟੀ ਵਲੋਂ ਨੋਟ ਕਰਵਾਏ ਗਏ ਇਤਰਾਜ ਅਤੇ ਸੁਝਾਅ 'ਤੇ ਗੌਰ ਨਾ ਕੀਤੀ ਤੇ ਕਾਂਗਰਸ ਨੂੰ ਵਾਰਡਬੰਦੀ ਦੇ ਫਾਈਨਲੀ ਰੂਪ ਲਈ ਵਿਸ਼ਵਾਸ ਵਿਚ ਨਾ ਲਿਆ ਤਾਂ ਬਠਿੰਡਾ ਬੰਦ ਕਰਕੇ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਸਰਕਾਰ ਵਲੋਂ 22 ਦਸੰਬਰ ਨੂੰ ਸੂਚਨਾ ਜਾਰੀ ਕੀਤੀ ਗਈ ਪ੍ਰੰਤੂ ਛੁੱਟੀਆਂ ਕਰਕੇ ਇਤਰਾਜ ਅਤੇ ਸੁਝਾਅ ਲਈ ਮਹਿਜ ਦੋ ਦਿਨ ਮਿਲੇ ਹਨ, ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਇਤਰਾਜ਼ ਅਤੇ ਸੁਝਾਅ ਲਈ ਸਮਾਂ ਵਧਾਇਆ ਜਾਵੇ | ਪਾਰਟੀ ਵਲੋਂ ਵਾਰਡਬੰਦੀ ਦਾ ਨਕਸ਼ਾ ਮੁਹੱਈਆ ਕਰਵਾਉਣ, ਅਨੁਸੂਚਿਤ ਜਾਤੀ ਅਤੇ ਬੈਕਵਰਡ ਕਲਾਸ ਦੇ ਵਾਰਡਾਂ ਦੀ ਰੂਪ-ਰੇਖਾ ਦੱਸਣ, ਵੋਟਾਂ ਦੀ ਗਿਣਤੀ ਦੱਸਣ ਸਮੇਤ ਵਾਰਡਾਂ ਦਾ ਅਸਲੀ ਨਕਸ਼ਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ | ਰਾਜਨ ਗਰਗ ਨੇ ਕਿਹਾ ਕਿ ਸੱਤਾਧਰੀ ਨੁਮਾਇੰਦਿਆਂ ਦੀ ਪ੍ਰਸ਼ਾਸਨ ਨਾਲ ਮਿਲ ਕੇ ਮਨਮਰਜ਼ੀ ਨਾਲ ਵਾਰਡਬੰਦੀ ਕਰਨ ਦੀ ਮਾੜੀ ਸੋਚ ਸਾਹਮਣੇ ਆਉਂਦੀ ਹੈ ਪਰ ਇਸ ਤਹਿਤ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ¢ ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਤੇ ਅਫਸਰਸ਼ਾਹੀ ਦਾ ਰੁੱਖ ਵੀ ਸ਼ੱਕੀ ਜਾਪਦਾ ਹੈ, ਜਿਸ ਕਰਕੇ ਕਾਂਗਰਸ ਪਾਰਟੀ ਆਪਣੀ ਸਮੁੱਚੀ ਲੀਡਰਸ਼ਿਪ ਨਾਲ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਹੈ¢

Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ 4 ਮੈਂਬਰੀ ਖ਼ਤਰਨਾਕ ਗਰੋਹ... ਅਗਲੀ ਖ਼ਬਰ ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਪਿੰਡ ਮਛਾਣਾ ਦਾ ਸੰਪਰਕ ਸੰਗਤ ਮੰਡੀ ਨਾਲੋਂ ਟੱੁਟਿਆ
Ad Position 24