ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ ਖੇਡਾਂ 2026 ਵਿਚ ਭਾਰਤੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਜੋੜੀ — ਸਾਹਿਲ ਰਾਜੇਸ਼ ਜਾਧਵ ਅਤੇ ਚਿਕਿਥਾ ਤਾਨੀਪਾਰਥੀ — ਨੇ ਸ਼ੂਟ-ਆਫ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਨਿਰਧਾਰਤ ਸੈੱਟਾਂ ਦੇ ਅੰਤ ਵਿਚ ਸਕੋਰ 157-157 ਨਾਲ ਬਰਾਬਰ ਰਿਹਾ ਸੀ। ਇਸ ਤੋਂ ਬਾਅਦ ਨਿਰਣਾਇਕ ਸ਼ੂਟ-ਆਫ਼ ਵਿਚ ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20-19 ਨਾਲ ਜਿੱਤ ਪ੍ਰਾਪਤ ਕੀਤੀ। ਦੋਵੇਂ ਭਾਰਤੀ ਤੀਰਅੰਦਾਜ਼ਾਂ ਨੇ ਸੰਪੂਰਨ 10 ਦਾ ਸਕੋਰ ਲਗਾਇਆ, ਜਦੋਂ ਕਿ ਦੱਖਣੀ ਕੋਰੀਆ ਦਾ ਇਕ ਤੀਰ 9 ਪੁਆਇੰਟ ''ਤੇ ਰਹਿ ਗਿਆ।
ਇਸ ਜਿੱਤ ਨਾਲ ਭਾਰਤ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿਚ ਲਾਸ ਏਂਜਲਸ 2028 ਓਲੰਪਿਕ ਕੋਟਾ ਵੀ ਹਾਸਲ ਕਰ ਲਿਆ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ - ਕੰਪਾਊਂਡ ਮਿਕਸਡ ਤੀਰਅੰਦਾਜ਼ੀ 'ਚ ਭਾਰਤ ਨੇ ਜਿੱਤਿਆ ਸੋਨ ਤਗਮਾ
ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ ਖੇਡਾਂ 2026 ਵਿਚ ਭਾਰਤੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਜੋੜੀ — ਸਾਹਿਲ ਰਾਜੇਸ਼ ਜਾਧਵ ਅਤੇ ਚਿਕਿਥਾ ਤਾਨੀਪਾਰਥੀ — ਨੇ ਸ਼ੂਟ-ਆਫ ਵਿੱਚ ਦੱਖਣੀ ਕੋਰੀਆ...
ਅਜੀਤ ਡੈਸਕ
30-09-2026