30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰਾਮਪੁਰਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ 4 ਮੈਂਬਰੀ ਖ਼ਤਰਨਾਕ ਗਰੋਹ ਕਾਬੂ

Ad Position 21
No active advertisement
ਅਜੀਤ ਡੈਸਕ 30-12-2025

ਰਾਮਪੁਰਾ ਫੂਲ, 29 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ, ਹੇਮੰਤ ਸ਼ਰਮਾ)-ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਰਾਹਗੀਰਾਂ ਨੂੰ ਲੁੱਟਣ ਵਾਲੇ ਇਕ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਦੋਸ਼ੀਆਂ ਖਿਲਾਫ਼ ਧਾਰਾ 111, 111 (2) ਅਤੇ ਪੁਲਿਸ ਐਕਟ 2007 ਦੀ ਧਾਰਾ 68 ਤਹਿਤ ਦਰਜ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਮਨੋਜ ਕੁਮਾਰ ਅਤੇ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਅਮਲ ਵਿਚ ਲਿਆਂਦੀ ਗਈ | ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਹਰਮੇਸ਼ ਸਿੰਘ ਉਰਫ਼ ਕਾਲਾ, ਲਵਪ੍ਰੀਤ ਸਿੰਘ ਉਰਫ਼ ਲੋਟਾ, ਸੋਨਦੀਪ ਸਿੰਘ ਉਰਫ਼ ਸੋਨੂੰ ਅਤੇ ਰਵੀ ਸਿੰਘ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਘੁੰਮ ਰਹੇ ਹਨ | ਇਹ ਗਰੋਹ ਆਮ ਰਾਹਗੀਰਾਂ ਨੂੰ ਘੇਰ ਕੇ, ਉਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਅਤੇ ਡਰਾ-ਧਮਕਾ ਕੇ ਜ਼ਬਰੀ ਵਸੂਲੀ ਕਰਨ ਵਰਗੀਆਂ ਸੰਗੀਨ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਸੀ, ਜਿਸ 'ਤੇ ਤੁਰੰਤ ਹਰਕਤ ਵਿਚ ਆਉਂਦਿਆਂ ਪੁਲਿਸ ਟੀਮ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰੀ ਦੌਰਾਨ ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਮਾਰੂ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਹਨ | ਲਵਪ੍ਰੀਤ ਸਿੰਘ ਉਰਫ਼ ਲੋਟਾ ਪਾਸੋਂ ਇਕ ਲੋਹੇ ਦਾ ਖੰਡਾ, ਰਵੀ ਸਿੰਘ ਅਤੇ ਹਰਮੇਸ਼ ਸਿੰਘ ਉਰਫ਼ ਗੋਸਾ ਪਾਸੋਂ ਲੋਹੇ ਦੇ ਪਾਈਪ ਅਤੇ ਸੋਨਦੀਪ ਸਿੰਘ ਉਰਫ਼ ਸੋਨਾ ਪਾਸੋਂ ਇਕ ਬੇਸਬਾਲ, ਬੈਟ ਬਰਾਮਦ ਹੋਇਆ ਹੈ | ਇਸ ਤੋਂ ਇਲਾਵਾ ਮੌਕੇ ਤੋਂ ਦੋ ਮੋਟਰ ਸਾਈਕਲ, ਜਿਨ੍ਹਾਂ ਵਿਚ ਇਕ ਲਾਲ ਰੰਗ ਦਾ ਸੀ.ਡੀ. ਡੀਲਕਸ (ਨੰਬਰ ਪੀ.ਬੀ. 28 ਡੀ 8729) ਅਤੇ ਇਕ ਕਾਲੇ ਰੰਗ ਦਾ ਡਰੀਮ ਨਿਓ (ਨੰਬਰ ਪੀ. ਬੀ. 07 ਏ. ਵੀ. 6193) ਸ਼ਾਮਿਲ ਹਨ, ਵੀ ਜ਼ਬਤ ਕੀਤੇ ਗਏ ਹਨ | ਪੁਲਿਸ ਰਿਕਾਰਡ ਮੁਤਾਬਿਕ ਫੜੇ ਗਏ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ, ਹਰਮੇਸ਼ ਸਿੰਘ ਉਰਫ਼ ਕਾਲਾ ਸਿਰ ਪਹਿਲਾਂ ਹੀ 8 ਮੁਕੱਦਮੇ, ਲਵਪ੍ਰੀਤ ਸਿੰਘ ਉਰਫ਼ ਲੋਟਾ ਸਿਰ 6 ਮੁਕੱਦਮੇ, ਸੋਨਦੀਪ ਸਿੰਘ ਉਰਫ਼ ਸੋਨੂੰ ਸਿਰ 8 ਮੁਕੱਦਮੇ ਅਤੇ ਰਵੀ ਸਿੰਘ ਸਿਰ 1 ਮੁਕੱਦਮਾ ਦਰਜ ਹੈ | ਖੁਲਾਸੇ ਮੁਤਾਬਿਕ ਦੋਸ਼ੀਆਂ ਨੇ ਮਹਿਰਾਜ ਬਸਤੀ ਤੋਂ 8-9 ਮਹੀਨੇ ਪਹਿਲਾਂ ਕਾਟੇ ਚੋਰੀ ਕੀਤੇ ਸਨ, ਆਦੇਸ਼ ਹਸਪਤਾਲ ਤੋਂ ਮੋਟਰ ਸਾਈਕਲ ਅਤੇ ਗੁਰਬਖਸ਼ ਸਿੰਘ ਫੌਜੀ ਦੇ ਘਰੋਂ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ | ਇਸ ਤੋਂ ਇਲਾਵਾ ਸ਼ਹੀਦ ਸਮਾਰਕ ਕਾਲਜ ਅਤੇ ਜੋੜਾ ਪੁਲਾਂ ਕੋਲੋਂ ਮੈਡੀਕਲ ਸਟੋਰ, ਕਰਿਆਣਾ ਦੀ ਦੁਕਾਨ ਅਤੇ ਸਟੋਰ 99 ਤੋਂ ਕੱਪੜੇ ਤੇ ਨਕਦੀ ਚੋਰੀ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ | ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਕਈ ਪੀੜਤਾਂ ਦੇ ਮਾਮਲੇ ਟਰੇਸ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ 'ਚ ਚੜ੍ਹਦੇ ਸਮੇਂ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਿਗਮ ਦੀ ਵਾਰਡਬੰਦੀ ਖ਼ਿਲਾਫ਼ ਕਾਂਗਰਸ ਵਲੋਂ ਸੜਕਾਂ 'ਤੇ ਆਉਣ ਦੀ ਚੇਤਾਵਨੀ, ਟਾਊਨ ਪਲਾਨਰ ਨੂੰ ਦਿੱਤਾ ਮੰਗ-ਪੱਤਰ
Ad Position 24