02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਥਾਣਾ ਸਦਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 02-06-2025
ਖੰਨਾ, 1 ਜੂਨ (ਮਨਜੀਤ ਸਿੰਘ ਧੀਮਾਨ)- ਥਾਣਾ ਸਦਰ ਖੰਨਾ ਪੁਲਿਸ ਨੇ ਨਸ਼ੀਲੀਆਂ 60 ਗੋਲੀਆਂ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਸਬ ਇੰਸ. ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਬ ਇੰਸ. ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਦੌਰਾਨ ਪਾਰਕ ਵਿਊ ਪੈਲੇਸ ਈਸੜੂ ਵੱਲ ਨੂੰ ਜਾ ਰਹੇ ਸੀ ਤਾਂ ਇੱਕ ਬੇਆਬਾਦ ਖਾਲੀ ਜਗਾ ਤੇ ਇੱਕ ਨੌਜਵਾਨ ਬੈਠਾ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਪਿੱਛੇ ਨੂੰ ਭੱਜਣ ਲੱਗਾ ਤਾਂ ਉਸ ਨੂੰ ਸ਼ੱਕ ਦੇ ਆਧਾਰ ਕੇ ਕਾਬੂ ਕਰ ਲਿਆ | ਜਿਸ ਨੇ ਆਪਣਾ ਨਾਮ ਅਮਨਦੀਪ ਸਿੰਘ ਵਾਸੀ ਪਿੰਡ ਮਲਕਪੁਰ ਥਾਣਾ ਸਦਰ ਖੰਨਾ ਦੱਸਿਆ | ਜਦੋਂ ਪੁਲਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਨੇ ਕਥਿਤ ਦੋਸ਼ੀ ਦੇ ਖਿਲਾਫ ਧਾਰਾ 22/61/85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸਿਟੀ 2 ਖੰਨਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ ਅਗਲੀ ਖ਼ਬਰ ਰਾਮਗੜ੍ਹੀਆ ਭਵਨ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24