02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਐਨ. ਪੀ. ਐਸ. ਪੀੜਤ ਕਰਮਚਾਰੀ ਜ਼ਿਮਨੀ ਚੋਣ ਹਲਕਾ ਲੁਧਿਆਣਾ 'ਚ 12 ਨੂੰ ਕਰਨਗੇ ਵਿਸ਼ਾਲ ਝੰਡਾ ਮਾਰਚ

Ad Position 21
No active advertisement
ਅਜੀਤ ਡੈਸਕ 02-06-2025
ਰਾੜਾ ਸਾਹਿਬ, 1 ਜੂਨ (ਪ੍ਰੀਤਮ ਸਿੰਘ ਮੁਕੰਦਪੁਰੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਸਾਂਝੀ ਅਗਵਾਈ ਹੇਠ ਐਨ. ਪੀ. ਐਸ. ਪੀੜਤ ਕਰਮਚਾਰੀ ਜ਼ਿਮਨੀ ਚੋਣ ਹਲਕਾ ਲੁਧਿਆਣਾ ਪੱਛਮੀ ਵਿਚ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਾਰਿਆਂ ਖ਼ਿਲਾਫ਼ ਵਿਸ਼ਾਲ ਝੰਡਾ ਮਾਰਚ 12 ਜੂਨ ਨੂੰ ਕੱਢਿਆ ਜਾਵੇਗਾ | ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਸੂਬਾ ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ, ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ, ਜ਼ਿਲ੍ਹਾ ਜਨਰਲ ਸਕੱਤਰ ਮੋਹਨਜੀਤ ਸਿੰਘ, ਜ਼ਿਲ੍ਹਾ ਪੈੱ੍ਰਸ ਸਕੱਤਰ ਜਗਜੀਤ ਸਿੰਘ ਝਾਂਡੇ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਿਲ੍ਹਾ ਕਮੇਟੀ ਮੈਂਬਰ ਤਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਇਸ ਸਬੰਧੀ ਵਿਆਪਕ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ | ਜਿਸ ਅਨੁਸਾਰ ਲੋਕਲ ਬਲਾਕ ਦੇ ਕਰਮਚਾਰੀ ਦੋਪਹੀਆ ਵਾਹਨ ਅਤੇ ਦੂਰ ਵਾਲੇ ਵੱਧ ਤੋਂ ਵੱਧ ਕਾਰਾਂ ਨਾਲ ਸ਼ਮੂਲੀਅਤ ਕਰਨਗੇ | ਵਾਹਨਾਂ ਉਪਰ ਕਾਲੇ ਝੰਡੇ, ਫ਼ਰੰਟ, ਸੰਘਰਸ਼ ਕਮੇਟੀ ਦੇ ਸਟਿੱਕਰ, ਪੋਸਟਰ ਅਤੇ ਬੈਨਰ ਲਗਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਮਾਨੂੰਪੁਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਸੰਬੰਧੀ ਜਾਗਰੂਕਤਾ ਕੈਪ ਅਗਲੀ ਖ਼ਬਰ ਥਾਣਾ ਸਿਟੀ 2 ਖੰਨਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ
Ad Position 24