ਮਲੌਦ, 1 ਜੂਨ (ਸਹਾਰਨ ਮਾਜਰਾ)-ਸੁਲ੍ਹਾਕੁਲ ਸਤਿਸੰਗ ਮੰਡਲ (ਰਜਿ:) ਬਾਬਰਪੁਰ ਮੰਦਰ ਵਲੋਂ ਸੰਗਤਾਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਵਿਸ਼ਾਲ ਸਤਿਸੰਗ ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਸਟਾਰ ਮੈਰਿਜ ਪੈਲੇਸ ਨੇੜੇ ਮਾਲਵਾ ਪੈਟਰੋਲ ਪੰਪ ਮਲੌਦ ਰੋਡ ਪਿੰਡ ਬਾਬਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮਹਾਨ ਵਿਦਵਾਨ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ | ਸੰਤਾਂ ਦੇ ਅਨਿਨ ਸੇਵਕ ਡਾਕਟਰ ਰਣਜੀਤ ਸਿੰਘ ਬੇਰ ਕਲਾਂ ਨੇ ਦੱਸਿਆ ਕਿ ਸਮਾਗਮ ਸਵੇਰੇ 10.30 ਤੋਂ ਦੁਪਹਿਰ 12:30 ਤੱਕ ਹੋਣਗੇ |