ਰਾੜਾ ਸਾਹਿਬ, 1 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁ. ਸ਼੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਤੇ ਸਮੂਹ ਪਿੰਡ ਬਿਲਾਸਪੁਰ ਨਿਵਾਸੀਆਂ ਵਲੋਂ ਸਰਪੰਚ ਰਣਜੀਤ ਸਿੰਘ ਬਿੱਲੂ ਦੀ ਅਗਵਾਈ ਹੇਠ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਸਮੇਂ ਛਬੀਲ ਵਿਚ ਡਾ. ਸਰਬਜੀਤ ਸਿੰਘ ਆਪ ਆਗੂ, ਗੁਰਪਾਲ ਸਿੰਘ ਆਪ ਆਗੂ, ਪ੍ਰਧਾਨ ਰਾਮ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਲਾਲ ਸਿੰਘ , ਚਰਨਦਾਸ ਸਿੰਘ, ਕਮਿੱਕਰ ਸਿੰਘ, ਨਿਰਮਲ ਸਿੰਘ, ਬੇਅੰਤ ਸਿੰਘ, ਜਿੰਦਰ ਸਿੰਘ, ਸਿੰਦਰਪਾਲ ਸਿੰਘ, ਦਾਰਾ ਸਿੰਘ, ਬਲਜੀਤ ਸਿੰਘ, ਰਾਜਦੀਪ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੇਵਾਦਾਰ ਸਨ |