02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 02-06-2025
ਈਸੜੂ, 1 ਜੂਨ (ਬਲਵਿੰਦਰ ਸਿੰਘ)- ਨਰਸਿੰਗ ਕਾਲਜ ਫੈਜਗੜ੍ਹ ਦੇ ਵਿਦਿਆਰਥੀਆਂ ਵਲੋਂ ਅੱਜ ਧਰਨਾ ਲਾਇਆ ਅਤੇ ਸਰਟੀਫਿਕੇਟ ਅਤੇ ਫ਼ੀਸ ਵਾਪਸੀ ਦੀ ਮੰਗ ਕੀਤੀ | ਜੀ. ਐੱਨ. ਐੱਮ. ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਈਸੜੂ ਨੇ ਦੱਸਿਆ ਕਿ ਕਾਲਜ ਵਿਚ ਬੱਚਿਆਂ ਤੋਂ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ | ਉਹਨਾਂ ਨੂੰ ਕਿਹਾ ਗਿਆ ਕਿ ਇਹ ਪੈਸੇ ਨਕਲ ਲਈ ਹਨ | ਜਿਨ੍ਹਾਂ ਨੇ ਪੈਸੇ ਦਿੱਤੇ, ਉਨ੍ਹਾਂ ਦੇ ਅਸੈਸਮੈਂਟ 'ਚ ਵਧੇਰੇ ਨੰਬਰ ਲਾਏ ਗਏ, ਜਦਕਿ ਜਿਹੜੇ ਵਿਦਿਆਰਥੀ ਪੈਸੇ ਨਹੀਂ ਦੇ ਸਕੇ, ਉਨ੍ਹਾਂ ਨੂੰ ਫ਼ੇਲ੍ਹ ਕਰ ਦਿੱਤਾ ਗਿਆ | ਦੂਜੇ ਪਾਸੇ ਜਦੋਂ ਕਾਲਜ ਪ੍ਰਸ਼ਾਸਨ ਤੋਂ ਇਸ ਸੰਬੰਧੀ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਐੱਮ. ਡੀ. ਨਾਲ ਸੰਪਰਕ ਨਹੀਂ ਹੋ ਸਕਿਆ | ਪਿ੍ੰਸੀਪਲ ਅਮਿਤਾ ਨੇ ਕਿਹਾ ਕਿ ਕਿਸੇ ਤੋਂ ਪੈਸੇ ਨਹੀਂ ਲਏ ਗਏ | ਵਿਦਿਆਰਥਣਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਿੱਧ ਜੀ ਅਸਥਾਨ ਕਿਸ਼ਨਪੁਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਬਿਲਾਸਪੁਰ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ
Ad Position 24