02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦਿਆਲਪੁਰਾ ਹੀ ਅਗਲੇ ਵਿਧਾਇਕ ਹੋਣਗੇ ਤੇ ਜਿੱਤ ਦਾ ਫ਼ਰਕ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗਾ- ਰਾਠੌਰ

ਮਾਛੀਵਾੜਾ ਸਾਹਿਬ, 2 ਨਵੰਬਰ (ਮਨੋਜ ਕੁਮਾਰ)- ਆਮ ਆਦਮੀ ਪਾਰਟੀ ਵਲੋਂ ਜਾਰੀ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਾਰੇ ਦਾਅਵਿਆਂ ’ਤੇ ਵਿਰਾਮ ਲਗਾਉਂਦੇ ਹੋਏ ਪਾਰਟੀ ਹਾਈਕਮਾਂਡ ਨੇ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਇੱਕ ਵਾਰ ਫਿਰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਾਲਾਂਕਿ ਖੇਡ ਅਜੇ ਸ਼ੁਰੂ ਹੋਣੀ ਹੈ ਤੇ ਹਾਰ ਜਿੱਤ ਦਾ ਫ਼ੈਸਲਾ ਭਵਿੱਖ ਤੈਅ ਕਰੇਗਾ।

Ad Position 21
No active advertisement
ਭੁਪਿੰਦਰ ਸਿੰਘ ਰਾਠੌਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀਆਂ ਤਸਵੀਰਾਂ 03-11-2026
ਮਾਛੀਵਾੜਾ ਸਾਹਿਬ, 2 ਨਵੰਬਰ (ਮਨੋਜ ਕੁਮਾਰ)- ਆਮ ਆਦਮੀ ਪਾਰਟੀ ਵਲੋਂ ਜਾਰੀ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਾਰੇ ਦਾਅਵਿਆਂ ’ਤੇ ਵਿਰਾਮ ਲਗਾਉਂਦੇ ਹੋਏ ਪਾਰਟੀ ਹਾਈਕਮਾਂਡ ਨੇ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਇੱਕ ਵਾਰ ਫਿਰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਾਲਾਂਕਿ ਖੇਡ ਅਜੇ ਸ਼ੁਰੂ ਹੋਣੀ ਹੈ ਤੇ ਹਾਰ ਜਿੱਤ ਦਾ ਫ਼ੈਸਲਾ ਭਵਿੱਖ ਤੈਅ ਕਰੇਗਾ। ਪਰ ਪਾਰਟੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇ ਬੀ. ਸੀ. ਸੈੱਲ ਦੇ ਪ੍ਰਧਾਨ ਤੇ ਵਿਧਾਇਕ ਦਿਆਲਪੁਰਾ ਦੇ ਬੇਹੱਦ ਨਜ਼ਦੀਕੀ ਭੁਪਿੰਦਰ ਸਿੰਘ ਰਾਠੌਰ ਨੇ ਉਨ੍ਹਾਂ ਨੂੰ ਹਲਕੇ ਦਾ ਅਗਲਾ ਵਿਧਾਇਕ ਦੱਸਦਿਆਂ ਪਾਰਟੀ ਵਰਕਰਾਂ ਨੂੰ ਸਖ਼ਤ ਮਿਹਨਤ ਕਰਨ ਦਾ ਸੱਦਾ ਵੀ ਦਿੱਤਾ ਹੈ। ਰਾਠੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਦਾ ਦਸਤੂਰ ਹੈ ਕਿ ਵਫ਼ਾਦਾਰੀ ਤੇ ਹਲੀਮੀ ਏਜੰਡੇ ਵਿਚ ਸਭ ਤੋਂ ਉੱਪਰ ਹੈ। ਇਲਾਕੇ ਦੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਅੱਜ ਕਿਸ ਤਰ੍ਹਾਂ ਪਿੰਡਾਂ ਵਿਚ ਵਿਕਾਸ ਦੇ ਕੀਰਤੀਮਾਨ ਸਥਾਪਿਤ ਹੋਏ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਪਾਰਟੀ ਦਾ ਇਤਿਹਾਸ ਵੀ ਵਧੀਆਂ ਸੀ, ਵਰਤਮਾਨ ਵੀ ਸ਼ਾਨਦਾਰ ਹੈ ਤੇ ਭਵਿੱਖ ਵੀ ਇਤਿਹਾਸਿਕ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਗਪੁਰ ਪਿੰਡ ਦੇ ਛੱਪੜ ਦੇ ਵਿਕਾਸ ਨੂੰ ਮਿਲੀ ਨਵੀਂ ਦਿੱਖ ਜੁਝਾਰ ਗਰੁੱਪ ਨੇ ਸੀ. ਐੱਸ. ਆਰ. ਫ਼ੰਡ ਤਹਿਤ ਕੀਤਾ 1.40 ਕਰੋੜ... ਅਗਲੀ ਖ਼ਬਰ ਪੀ. ਆਈ. ਐਮ. ਟੀ. ਅਲੌੜ ਖੰਨਾ ਵਿਖੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ - ਵਿਦਿਆਰਥੀ ਆਪਣੀ ਸੋਚ ਨੂੰ ਉਸਾਰੂ ਨਿੱਗਰ...
Ad Position 24