02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੀ. ਆਈ. ਐਮ. ਟੀ. ਅਲੌੜ ਖੰਨਾ ਵਿਖੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ - ਵਿਦਿਆਰਥੀ ਆਪਣੀ ਸੋਚ ਨੂੰ ਉਸਾਰੂ ਨਿੱਗਰ ਅਤੇ ਅਗਾਂਹਵਧੂ ਬਣਾਉਣ-ਐਸ. ਪੀ. ਹਰਪਿੰਦਰ ਕੌਰ ਗਿੱਲ

ਖੰਨਾ, 2 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੌਲੋਜੀ ਅਲੌੜ ਖੰਨਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ’ਤੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਐਸ.

Ad Position 21
No active advertisement
ਪੀ. ਐਮ. ਆਈ. ਟੀ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਮੁੱਖ ਮਹਿਮਾਨ ਹਰਪਿੰਦਰ ਕੌਰ ਗਿੱਲ, ਡਾਇਰੈਕਟਰ ਦਵਿੰਦਰ ਸਿੰਘ ਲੋਟੇ ਮੁੱਖ ਮਹਿਮਾਨ ਹਰਪਿੰਦਰ ਕੌਰ ਗਿੱਲ ਦਾ ਸਨਮਾਨ ਕਰਦੇ ਹੋਏ। ਤਸਵੀਰ : ਸੋਨੀ ਗਿੱਲ 03-11-2026
ਖੰਨਾ, 2 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੌਲੋਜੀ ਅਲੌੜ ਖੰਨਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ’ਤੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਐਸ. ਪੀ. ਖੰਨਾ ਹਰਪਿੰਦਰ ਕੌਰ ਗਿੱਲ ਮੁੱਖ ਮਹਿਮਾਨ ਵਜੋ ਪੁੱਜੇ । ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਉਚੇਚੇ ਤੌਰ ’ਤੇ ਸ਼ਿਰਕਤ ਵੀ ਕੀਤੀ। ਆਪਣੇ ਸੰਖੇਪ ਭਾਸ਼ਣ ਵਿਚ ਐਸ. ਪੀ. ਗਿੱਲ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਤੇ ਸਮਾਜਿਕ ਜਿੰਮੇਵਾਰੀਆਂ ਦਾ ਬੋਝ ਵੀ ਭਵਿੱਖ ਵਿਚ ਇਨ੍ਹਾਂ ਨੇ ਚੁੱਕਣਾ ਹੈ ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸੋਚ ਉਸਾਰੂ, ਨਿੱਗਰ ਅਤੇ ਅਗਾਂਹਵਧੂ ਬਣਾਉਣੀ ਚਾਹੀਦੀ ਹੈ। ਐਸ. ਪੀ. ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾਂ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਦੋਸਤ ਬਣਾਉਣ ਸਮੇਂ ਬਹੁਤ ਚੇਤੰਨ ਰਹਿਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਖੇਡ ਮੈਦਾਨ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਜਿਥੇ ਖੇਡਾ ਜਿਥੇ ਮਨੁੱਖ ਨੂੰ ਸਰੀਰਕ ਬਲ ਬਖਸਦੀਆਂ ਹਨ, ਉਥੇ ਰੂਹ ਨੂੰ ਅਕਹਿ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ ਤੇ ਜਿੰਦਗੀ ਦੀ ਦੌੜ ਵਿਚ ਹਰ ਪ੍ਰਕਾਰ ਦੀ ਸਥਿਤੀ ਵਿਚ ਮੁਕਾਬਲਾ ਕਰਨ ਦੀ ਸਮਰੱਥਾ ਪੈਦਾ ਕਰਦੀਆਂ ਹਨ। ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਪ੍ਰੇਰਿਤ ਹੋ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਤੇ ਜੋ ਵਿਦਿਆਰਥੀ ਨਸ਼ੇ ਦੀ ਅਲਾਮਤ ਸਹੇੜ ਲੈਂਦੇ ਹਨ ਜਿਥੇ ਉਹ ਆਪਣਾ ਜੀਵਨ ਦਾ ਖਾਤਮਾ ਕਰਦੇ ਹਨ ਉਥੇ ਆਪਣੇ ਮਾਪਿਆ ਦੇ ਸੁਪਨਿਆਂ ਨੂੰ ਵੀ ਖੇਰੂ ਖੇਰੂ ਕਰਕੇ ਰੱਖ ਦਿੰਦੇ ਹਨ । ਇਸ ਮੌਕੇ ਪੀ. ਆਈ. ਐਮ. ਟੀ ਦੇ ਡਾਇਰੈਕਟਰ ਨਿਸ਼ੀ ਬਾਲਾ ਨੇ ਮੁੱਖ ਮਹਿਮਾਨ ਹਰਪਿੰਦਰ ਕੌਰ ਗਿੱਲ ਤੇ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੂੰ ਜੀ ਆਇਆ ਕਹਿਣ ਉਪਰੰਤ ਕਿਹਾ ਕਿ ਵਿਆਕਤੀ ਲਈ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਪੂਰਕ ਹਨ, ਇਸ ਲਈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਲੋਂ ਮੁੱਖ ਮਹਿਮਾਨ ਐਸ. ਪੀ. ਹਰਪਿੰਦਰ ਕੌਰ ਗਿੱਲ, ਡਾਇਰੈਕਟਰ ਦਵਿੰਦਰ ਸਿੰਘ ਲੋਟੇ ਅਤੇ ਗੁਰਦੀਪ ਸਿੰਘ ਨਿਜ਼ਾਮਪੁਰ ਦਾ ਵੀ ਵਿਸ਼ੇਸ ਸਨਮਾਨ ਵੀ ਕੀਤਾ ਗਿਆ। 02 ਖੰਨਾ11
Ad Position 22
No active advertisement
ਪਿਛਲੀ ਖ਼ਬਰ ਦਿਆਲਪੁਰਾ ਹੀ ਅਗਲੇ ਵਿਧਾਇਕ ਹੋਣਗੇ ਤੇ ਜਿੱਤ ਦਾ ਫ਼ਰਕ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗਾ- ਰਾਠੌਰ ਅਗਲੀ ਖ਼ਬਰ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ’ਚ ਔਰਤਾਂ ਦੀ ਸਿਹਤ ’ਤੇ ਜਾਗਰੂਕਤਾ ਭਾਸ਼ਨ ਕਰਵਾਇਆ
Ad Position 24