ਸਮਰਾਲਾ, 2 ਜੂਨ (ਗੋਪਾਲ ਸੋਫਤ)-ਅੱਜ ਪੁਲਿਸ ਵਲੋਂ ਘੱਲੂਘਾਰਾ ਸਪਤਾਹ ਨੂੰ ਮੁੱਖ ਰੱਖਦੇ ਹੋਏ ਸਮਰਾਲਾ ਸ਼ਹਿਰ ਵਿਚ ਆਵਾਜਾਈ ਅਤੇ ਭੀੜ ਵਾਲੇ ਸਥਾਨਾਂ ਬੱਸ ਸਟੈਂਡ, ਸਾਈਕਲ ਤੇ ਮੋਟਰਸਾਈਕਲ ਸਟੈਂਡ 'ਤੇ ਸਰਚ ਆਪੇ੍ਰਸ਼ਨ ਸ਼ੁਰੂ ਕੀਤਾ ਗਿਆ ਹੈ¢ ਜ਼ਿਲ੍ਹਾ ਖੰਨਾ ਦੇ ਐੱਸ. ਪੀ. (ਡੀ) ਪਵਨਜੀਤ ਅਤੇ ਦੀ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਤਲਾਸ਼ੀ ਅਭਿਆਨ ਅਧੀਨ ਸ਼ੱਕੀ ਵਿਅਕਤੀਆਂ ਦੇ ਬੈਗਾਂ, ਵਾਹਨਾਂ ਅਤੇ ਬੱਸ ਸਟੈਂਡ ਵਿਚ ਆ ਰਹੀਆਂ ਬੱਸਾਂ ਦੀ ਪੂਰੀ ਬਾਰੀਕੀ ਨਾਲ ਤਲਾਸ਼ੀ ਲਈ ਗਈ¢ ਉਸ ਮੌਕੇ 'ਤੇ ਐੱਸ. ਪੀ. (ਡੀ) ਨੇ ਦੱਸਿਆ ਕਿ ਘੱਲੂਘਾਰਾ ਸਪਤਾਹ ਦੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਅੱਜ ਪੁਲਿਸ ਵਲੋਂ ਧਾਰਮਿਕ ਸਥਾਨਾਂ ਅਤੇ ਆਵਾਜਾਈ ਵਾਲੇ ਸਥਾਨਾਂ 'ਤੇ ਸਰਚ ਆਪੇ੍ਰਸ਼ਨ ਚਲਾਇਆ ਗਿਆ ਅਤੇ ਸ਼ੱਕੀ ਵਿਅਕਤੀਆਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਹਸਪਤਾਲਾਂ ਸਮੇਤ ਕੁੱਝ ਹੋਰ ਸਥਾਨ ਵੀ ਪੁਲਿਸ ਦੇ ਰਡਾਰ 'ਤੇ ਹਨ ਜਿੱਥੇ ਤਲਾਸ਼ੀ ਲਈ ਜਾਵੇਗੀ ਅਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਮਾਹੌਲ ਵਿਚ ਸ਼ਾਂਤੀ ਬਣੀ ਰਹੇ¢