ਖੰਨਾ, 4 ਜੂਨ (ਮਨਜੀਤ ਸਿੰਘ ਧੀਮਾਨ)-ਆਮ ਆਦਮੀ ਪਾਰਟੀ ਦਫ਼ਤਰ ਇੰਚਾਰਜ ਰਹੇ ਅਤੇ ਸੀਨੀਅਰ ਨੇਤਾ, ਕਾਮਰੇਡ ਕਰਮ ਚੰਦ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਤੇ ਬਹੁਤ ਹੀ ਮਾਯੂਸੀ ਜ਼ਾਹਿਰ ਕੀਤੀ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਵਲੋਂ ਆਮ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਪੋਸਟਾਂ 'ਤੇ ਦਿੱਲੀ ਤੋਂ ਬੰਦੇ ਲਿਆ ਕੇ ਬਿਠਾਏ ਜਾ ਰਹੇ ਹਨ | ਜਿਸ ਕਰ ਕੇ ਸਮੁੱਚੇ ਪੰਜਾਬ ਦੇ ਵਿਚ ਵਰਕਰਾਂ ਵਿਚ ਬਹੁਤ ਵੱਡੇ ਪੱਧਰ ਤੇ ਨਿਰਾਸ਼ਤਾ ਪਾਈ ਜਾ ਰਹੀ ਹੈ | ਜਿਸ ਕਰ ਕੇ ਲਗਾਤਾਰ ਅਸਤੀਫ਼ੇ ਦਿੱਤੇ ਜਾ ਰਹੇ ਹਨ, ਜਿਸ ਦਾ ਅਸਰ ਆਉਣ ਵਾਲੀ ਲੁਧਿਆਣਾ ਜ਼ਿਮਨੀ ਚੋਣ ਤੇ ਆਉਣ ਵਾਲੀਆਂ ਮਿਊਸਿਪਲ ਕਮੇਟੀ ਚੋਣਾਂ ਤੇ ਵੀ ਅਸਰ ਪਵੇਗਾ ਜੇਕਰ ਪਾਰਟੀ ਨੇ ਆਪਣਾ ਕੰਮ ਕਰਨ ਦਾ ਢੰਗ ਤਰੀਕਾ ਦਰੁਸਤ ਨਾ ਕੀਤਾ ਤਾਂ ਇਸ ਦੇ ਦੂਰ ਗਾਮੀ ਸਿੱਟੇ ਮਾੜੇ ਨਿਕਲਣੇ |