27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਾਜੇਵਾਲ 'ਚ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2025
ਜੌੜੇਪੁਲ ਜਰਗ, 4 ਜੂਨ (ਪਾਲਾ ਰਾਜੇਵਾਲੀਆ)-ਮਹਾਨ ਯੁੱਗ ਪੁਰਸ਼ ਮਨੁੱਖਤਾ ਦੇ ਮਸੀਹਾ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਅੰਮਿ੍ਤਸਰ ਦਾ ਜਨਮ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਰਾਜੇਵਾਲ (ਰੋਹਣੋਂ) ਵਿਖੇ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ | ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕਰ ਕੇ ਭਗਤ ਪੂਰਨ ਸਿੰਘ ਦੁਆਰਾ ਮਨੁੱਖਤਾ ਭਲਾਈ ਵਾਲੇ ਕੀਤੇ ਬੇਮਿਸਾਲ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਭਗਤ ਜੀ ਵਰਗੇ ਨਿਰਸੁਆਰਥ ਕੀਤੀ ਨਿਸ਼ਕਾਮ ਸੇਵਾ ਦੀ ਮਿਸਾਲ ਨਹੀਂ ਮਿਲਦੀ | ਉਨ੍ਹਾਂ ਭਗਤ ਪੂਰਨ ਸਿੰਘ ਦੀ ਯਾਦ ਵਿਚ ਪਿੰਡ ਰਾਜੇਵਾਲ ਵਿਖੇ ਬਣੇ ਸਮਾਰਕ ਲਈ 10 ਲੱਖ ਰੁਪੈ ਗਰਾਂਟ ਦੇਣ ਦਾ ਐਲਾਨ ਕੀਤਾ | ਸਾਬਕ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੁਆਰਾ ਮਨੁੱਖਤਾ ਲਈ ਕੀਤੀਆਂ ਸੇਵਾਵਾਂ ਸਾਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਲਈ ਸਦਾ ਹੀ ਪ੍ਰੇਰਿਤ ਕਰਨਗੀਆਂ | ਦੱਸਣਯੋਗ ਹੈ ਕਿ 31 ਮਈ ਤੋਂ 3 ਜੂਨ ਤੱਕ ਰੋਜ਼ਾਨਾ ਹੀ ਰਾਤ ਨੂੰ ਦੀਵਾਨ ਸਜਦੇ ਰਹੇ ਅਤੇ 2 ਜੂਨ ਨੂੰ ਦਸਤਾਰ ਮੁਕਾਬਲੇ ਅਤੇ ਲੜਕੀਆਂ 'ਚ ਹੋਏ ਲੰਮੇ ਕੇਸ ਮੁਕਾਬਲਿਆਂ ਦੇ ਜੇਤੂ ਬੱਚਿਆਂ ਅੱਜ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਤਵੰਤ ਕੌਰ ਖ਼ਾਲਸਾ ਅਤੇ ਪ੍ਰੋ. ਲਵਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਬੱਚਿਆਂ ਨੂੰ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ | ਪ੍ਰਬੰਧਕਾਂ 'ਚੋਂ ਕਰਨੈਲ ਸਿੰਘ ਰਾਜੇਵਾਲ, ਸਵਰਨ ਸਿੰਘ, ਮੱਖਣ ਸਿੰਘ ਖਾਲਸਾ, ਹਰਦਮ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਭਗਤ ਰਵਿਦਾਸ ਗੁਰਦੁਆਰਾ ਸਾਹਿਬ ਕਮੇਟੀ ਦੇ ਸਾਬਕ ਪ੍ਰਧਾਨ ਸੁਰਿੰਦਰਪਾਲ ਸਿੰਘ ਅਤੇ ਬਹਾਦਰ ਸਿੰਘ ਨੇ ਪੁੱਜੇ ਪਤਵੰਤਿਆਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਅਮਰੀਕ ਸਿੰਘ ਈਸੜੂ, ਸੁਖਵਿੰਦਰ ਸਿੰਘ ਗਰੇਵਾਲ, ਨੰਬਰਦਾਰ ਬੇਅੰਤ ਸਿੰਘ, ਆਪ ਆਗੂ ਮੱਖਣ ਸਿੰਘ ਖਾਲਸਾ, ਕਾਂਗਰਸ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਡਾ. ਦਵਿੰਦਰ ਸਿੰਘ ਇਕੋਲਾਹਾ, ਬਿਕਰਮਜੀਤ ਸਿੰਘ ਰੌਣੀ, ਭਾਈ ਘਨਈਆ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਸਰਪੰਚ ਰਣਜੀਤ ਸਿੰਘ ਰਾਜੇਵਾਲ, ਸਾਬਕ ਸਰਪੰਚ ਸੁਦਾਗਰ ਸਿੰਘ ਰਾਜੇਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਸਰਪੰਚ, ਪੰਚ, ਪਤਵੰਤੇ ਅਤੇ ਪ੍ਰਮੁੱਖ ਵਿਅਕਤੀਆਂ ਨੇ ਸਮਾਗਮਾਂ 'ਚ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ 80 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇਤਾ ਨੇ ਪ੍ਰਗਟਾਈ ਮਾਯੂਸੀ
Ad Position 24