ਖੰਨਾ, 4 ਜੂਨ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਵੱਲੋਂ ਅੱਜ ਸਟੇਟ ਨੋਡਲ ਏਜੰਸੀ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੀ ਅਗਵਾਈ ਹੇਠ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਣ ਸੰਭਾਲ ਪ੍ਰੋਗਰਾਮ ਕਰਵਾਇਆ ਗਿਆ | ਇਹ ਪੂਰਾ ਪ੍ਰੋਗਰਾਮ ਅਲਕਾ ਸ਼ਰਮਾ (ਈਕੋ ਕਲੱਬ ਕੋਆਰਡੀਨੇਟਰ) ਅਤੇ ਡਾ. ਸ਼ਿਲਪੀ ਅਰੋੜਾ (ਐਨ. ਐਸ. ਐਸ., ਪ੍ਰੋਗਰਾਮ ਅਫਸਰ) ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ ਵਿਸ਼ੇ 'ਤੇ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਬਾਅਦ, ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਵਾਤਾਵਰਣ ਦੀ ਰੱਖਿਆ ਲਈ ਸਹੁੰ ਚੁੱਕੀ ਗਈ | ਪੌਦਾ ਲਗਾਉਣ ਦੀ ਮੁਹਿੰਮ ਸਾਰੇ ਵਿਦਿਆਰਥੀਆਂ ਦੁਆਰਾ ਡਾ. ਪਵਨ ਕੁਮਾਰ (ਪਿ੍ੰਸੀਪਲ, ਏ. ਐਸ. ਕਾਲਜ ਆਫ਼ ਐਜੂਕੇਸ਼ਨ) ਅਤੇ ਸਟਾਫ਼ ਮੈਂਬਰਾਂ ਦੀ ਅਗਵਾਈ ਹੇਠ ਕੀਤੀ ਗਈ | ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਵਿਜੇ ਡਾਇਮੰਡ, ਜਤਿੰਦਰ ਦੇਵਗਨ (ਉਪ- ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਸੰਜੀਵ ਧਮੀਜਾ (ਇੰਟਰਨਲ ਆਡੀਟਰ ਅਤੇ ਖ਼ਜ਼ਾਨਚੀ), ਸੁਬੋਧ ਮਿੱਤਲ (ਕਾਲਜ ਦੇ ਸਕੱਤਰ) ਨੇ ਡਾ. ਪਵਨ ਕੁਮਾਰ (ਪਿ੍ੰਸੀਪਲ), ਐਨ. ਐਸ. ਐਸ. ਯੂਨਿਟ ਅਤੇ ਈਕੋ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ |