ਮਾਛੀਵਾੜਾ ਸਾਹਿਬ, 4 ਜੂਨ (ਰਾਜਦੀਪ ਸਿੰਘ ਅਲਬੇਲਾ)-ਨਗਰ ਕੌਂਸਲ ਮਾਛੀਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿਖੇ ਹੋਈ | ਜਿਸ ਵਿਚ ਸਮੂਹ ਕੌਂਸਲਰਾਂ ਨੇ ਸ਼ਿਰਕਤ ਕੀਤੀ ¢ ਮੀਟਿੰਗ ਦੌਰਾਨ ਪ੍ਰਧਾਨ ਮੋਹਿਤ ਕੁੰਦਰਾ ਨੇ ਸਭ ਤੋਂ ਪਹਿਲਾਂ ਮਾਛੀਵਾੜਾ ਦੀ ਇਤਿਹਾਸਕ ਧਰਤੀ 'ਤੇ ਸਰਕਾਰੀ ਹੋਮਿਓਪੈਥਿਕ ਹਸਪਤਾਲ ਤੇ ਕਾਲਜ ਨੂੰ ਜੋ ਮਨਜ਼ੂਰੀ ਮਿਲੀ ਹੈ | ਉਸ ਤਹਿਤ ਨਗਰ ਕੌਂਸਲ ਵਲੋਂ 4 ਏਕੜ ਜ਼ਮੀਨ ਸਿਹਤ ਵਿਭਾਗ ਦੇ ਨਾਮ ਤਬਦੀਲ ਕਰਵਾਈ ਜਾਵੇਗੀ, ਜਿਸ ਲਈ ਸਮੂਹ ਕੌਂਸਲਰਾਂ ਨੇ ਮਤਾ ਪਾਸ ਕਰ ਮਨਜ਼ੂਰੀ ਦੇ ਦਿੱਤੀ ਹੈ ¢ ਇਸੇ ਤਰ੍ਹਾਂ ਮਾਛੀਵਾੜਾ ਸਬ-ਤਹਿਸੀਲ ਨੇੜੇ ਨਗਰ ਕੌਂਸਲ ਦੀ ਖਾਲੀ ਪਈ ਥਾਂ ਵਿਚ ਔਰਤਾਂ ਲਈ ਜਿੰਮ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿੱਥੇ ਕੇਵਲ ਔਰਤਾਂ ਤੇ ਲੜਕੀਆਂ ਆ ਕੇ ਕਸਰਤ ਕਰ ਸਕਣਗੀਆਂ¢ ਇਸ ਤੋਂ ਇਲਾਵਾ ਮੀਟਿੰਗ ਵਿਚ ਸਰਬਸੰਮਤੀ ਨਾਲ ਕਰੀਬ 2 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ¢ ਇਸ ਮੌਕੇ ਪ੍ਰਕਾਸ਼ ਕੌਰ, ਨਗਿੰਦਰਪਾਲ ਮੱਕੜ, ਸੁਰਿੰਦਰ ਕੁਮਾਰ ਛਿੰਦੀ, ਪਰਮਿੰਦਰ ਕੌਰ ਤਨੇਜਾ, ਕੁਲਵਿੰਦਰ ਕੌਰ, ਨੀਰਜ ਕੁਮਾਰ, ਕਿਸ਼ੋਰ ਕੁਮਾਰ, ਪਰਮਜੀਤ ਕੌਰ, ਹਰਵਿੰਦਰ ਕੌਰ (ਸਾਰੇ ਕੌਂਸਲਰ) ਮੌਜੂਦ ਸਨ¢ ਇਸ ਤੋਂ ਇਲਾਵਾ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਢਾਡੀ ਨਿਰੰਜਨ ਸਿੰਘ ਨੂਰ, ਜਸਪਾਲ ਸਿੰਘ ਜੱਜ, ਜਸਵੀਰ ਸਿੰਘ ਭੱਟੀਆਂ, ਪ੍ਰਵੀਨ ਮੱਕੜ, ਅਮਨਦੀਪ ਸਿੰਘ ਤਨੇਜਾ ਵੀ ਮੌਜੂਦ ਸਨ ¢