ਸਾਹਨੇਵਾਲ, 4 ਜੂਨ (ਹਨੀ ਚਾਠਲੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਲੋਂ ਸੀ.ਈ.ਓ ਚੰਡੀਗੜ੍ਹ ਦੇ ਸਹਿਯੋਗ ਨਾਲ 3 ਅਤੇ 4 ਜੂਨ 2025 ਨੰੂ ਦੋ ਦਿਨਾਂ ਸਮਰੱਥਾ ਵਿਕਾਸ ਕਾਰਜ ਕ੍ਰਮ ਕਰਵਾਇਆ ਗਿਆ | ਇਹ ਕਾਰਜ ਕ੍ਰਮ ਸੈਕੰਡਰੀ ਪੱਧਰ 'ਤੇ ਅਧਿਆਪਕਾਂ ਲਈ ਯੋਗਤਾ ਆਧਾਰਤ ਮੁਲਾਂਕਣ ਤੇ ਕੇਂਦਰਿਤ ਸੀ | ਇਸ ਮਹੱਤਵਪੂਰਨ ਵਰਕਸ਼ਾਪ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਅਤੇ ਟੈਗੋਰ ਗਲੋਬਲ ਸਕੂਲ ਸਮਰਾਲਾ ਦੇ ਲਗਭਗ 60 ਅਧਿਆਪਕਾਂ ਨੇ ਭਾਗ ਲਿਆ | ਵਰਕਸ਼ਾਪ ਦੀ ਅਗਵਾਈ ਐੱਮ. ਜੀ. ਐਨ. ਪਬਲਿਕ ਸਕੂਲ ਜਲੰਧਰ ਦੇ ਪਿ੍ੰਸੀਪਲ ਰਾਜਵਿੰਦਰ ਪਾਲ ਅਤੇ ਡੀ. ਆਈ. ਪੀ. ਐੱਸ. ਨੂਰਮਹਿਲ ਜਲੰਧਰ ਦੇ ਪਿ੍ੰਸੀਪਲ ਜਿੰਨੀ ਤਲਵਾਰ ਨੇ ਰਿਸੋਰਸ ਪਰਸਨ ਵਜੋਂ ਕੀਤੀ ਦੋਨੋਂ ਰਿਸੋਰਸ ਵਿਅਕਤੀਆਂ ਵਲੋਂ ਅਧਿਆਪਕਾਂ ਨੰੂ ਆਧੁਨਿਕ ਮੁਲਾਂਕਣ ਦੇ ਤਰੀਕਿਆਂ, ਸਿੱਖਣ ਦੇ ਪਰਿਣਾਮ, ਬਲੂਮਜ਼ ਟੈਕਸੋਨੋਮੀ, ਰੂਬਿ੍ਕ ਡਿਜ਼ਾਈਨ ਅਤੇ ਐਨ. ਈ. ਪੀ. 2020 ਦੇ ਉਦੇਸ਼ਾਂ ਤੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਪ੍ਰਸ਼ਨ ਪੱਤਰ ਬਣਾਉਣ ਦੀਆਂ ਨਵੀਆਂ ਤਕਨੀਕਾਂ, ਅੰਕਲਨ ਦੀਆਂ ਵਿਧੀਆਂ ਅਤੇ ਵਿਸ਼ਾ ਅਨੁਕੂਲ ਮੁਲਾਂਕਣ ਰਣਨੀਤੀਆ 'ਤੇ ਵੀ ਚਰਚਾ ਹੋਈ | ਵਰਕਸ਼ਾਪ ਦੌਰਾਨ ਇੰਟਰ ਐਕਟਿਵ ਗਤੀਵਿਧੀਆਂ, ਸਮੂਹ ਕੰਮ ਅਤੇ ਰੋਲ ਪਲੇ ਰਾਹੀਂ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੇਖਣਯੋਗ ਰਹੀ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਡਾ. ਸ਼ਿਵਾਲੀ ਸ਼ਰਮਾ ਵਲੋਂ ਧੰਨਵਾਦੀ ਸ਼ਬਦਾਂ ਰਾਹੀਂ ਸੈਸ਼ਨ ਨੰੂ ਸਮਾਪਤ ਕੀਤਾ ਗਿਆ | ਉਨ੍ਹਾਂ ਨੇ ਸਰੋਤ ਵਿਅਕਤੀਆਂ ਅਤੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ |