25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਤਲੁਜ ਦਰਿਆ 'ਤੇ ਬਣੇ ਪੁਲ ਤੋਂ ਭਾਰੀ ਵਾਹਨਾਂ ਦੀ ਰੋਕ 'ਤੇ ਸਰਕਾਰੀ ਫ਼ਰਮਾਨ ਜਾਰੀ ਕੀਤੀ ਉਲ਼ੰਘਣਾ ਤਾਂ ਹੋਵੇਗੀ ਕਾਰਵਾਈ

Ad Position 21
No active advertisement
ਅਜੀਤ ਡੈਸਕ 30-08-2025
ਮਾਛੀਵਾੜਾ ਸਾਹਿਬ, 29 ਅਗਸਤ (ਮਨੋਜ ਕੁਮਾਰ)-ਸਤਲੁਜ ਦਰਿਆ 'ਤੇ ਬਣਿਆ ਕਰੋੜਾਂ ਰੁਪਏ ਦੀ ਲਾਗਤ ਦੇ ਪੁਲ ਦੀ ਮਜ਼ਬੂਤੀ ਸਵਾਲਾਂ ਦੇ ਘੇਰੇ ਵਿੱਚ ਆਉਣ ਤੋਂ ਬਾਦ ਪਿਛਲੇ ਕਾਫੀ ਸਮੇਂ ਵਿੱਚ ਜਾਰੀ ਵੱਖ-ਵੱਖ ਸਰਕਾਰੀ ਹੁਕਮਾਂ ਵਿਚ ਅੱਜ ਫਿਰ ਇੱਕ ਹੋਰ ਤਾਜ਼ਾ ਹੁਕਮ ਜਾਰੀ ਹੋਇਆ ਹੈ ਕਿ ਹੁਣ ਇਸ ਪੁਲ ਉਪਰੋਂ ਟਿੱਪਰ, ਬਜਰੀ ਲੱਦੇ ਟਰੱਕ ਜਾਂ ਹੋਰ ਕਈ ਕਿਸਮ ਦੇ ਲੋਡਿਡ ਭਾਰੀ ਵਾਹਨਾਂ ਦੇ ਗੁਜ਼ਰਨ 'ਤੇ ਰੋਕ ਲਗਾ ਦਿੱਤੀ ਹੈ ਤੇ ਉਨ੍ਹਾਂ ਨੂੰ ਰਾਹੋਂ ਜਾਣ ਲਈ ਮੱਤੇਵਾੜਾ ਰਾਹੀਂ ਨਵੇ ਪੁਲ ਤੋਂ ਗੁਜ਼ਰਨ ਲਈ ਕਿਹਾ ਗਿਆ ਹੈ¢ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਲਗਾਇਆ ਗਿਆ ਬੋਰਡ ਜਿਸ ਵਿਚ ਇਸ ਗੱਲ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਇਸ ਪੁਲ ਤੋਂ ਮੋਟਰਸਾਈਕਲ, ਜੀਪਾਂ, ਕਾਰਾਂ ਤੇ ਹੋਰ ਹਲਕੇ ਵਾਹਨਾਂ ਦੇ ਗੁਜ਼ਰਨ ਤੋਂ ਕੋਈ ਮਨਾਹੀ ਨਹੀਂ ਹੈ¢.ਪੁਲ ਦੀ ਚਰਚਾ ਤੋਂ ਬਾਦ ਸਰਕਾਰ ਨੇ ਇਸ ਮਾਮਲੇ ਵਿਚ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿਚ ਇਸ ਪੁਲ ਦੇ ਭਵਿੱਖ ਦਾ ਫ਼ੈਸਲਾ ਲਵੇਗੀ¢
Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਮੰਗਣ ਦੇ ਦੋਸ਼ਾਂ 'ਤੇ ਡਿਪਟੀ ਕਮਿਸ਼ਨਰ ਜੈਨ ਨੇ ਸੇਵਾਦਾਰ ਨੂੰ ਕੀਤਾ ਮੁਅੱਤਲ ਅਗਲੀ ਖ਼ਬਰ ਕਾਂਗਰਸ ਦਿਹਾਤੀ ਦੀ ਮੀਟਿੰਗ ਨੂੰ ਅਬਜ਼ਰਵਰ ਡਾ. ਸ਼ਿਖਾ ਨੇ ਕੀਤਾ ਸੰਬੋਧਨ <br/>
Ad Position 24