ਅਹਿਮਦਗੜ੍ਹ, 1 ਸਤੰਬਰ (ਰਵਿੰਦ ਪੁਰੀ)-ਪੰਜਾਬ ਵਿਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਬਾਅਦ ਹੜ੍ਹ ਪੀੜਤਾਂ ਲਈ ਮਦਦ ਲਈ ਜਿੱਥੇ ਸਰਕਾਰ ਅਤੇ ਹੋਰ ਸੰਸਥਾਵਾਂ ਵੱਡੇ ਪੱਧਰ 'ਤੇ ਕਾਰਜ ਕਰ ਰਹੀਆਂ ਹਨ¢ ਇਸੇ ਮੁਹਿੰਮ ਤਹਿਤ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਵੱਡੇ ਪੱਧਰ 'ਤੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ¢ ਹਲਕੇ ਵਿਚੋਂ ਲੋਕਾਂ ਦੇ ਸਹਿਯੋਗ ਨਾਲ 50 ਟਰੱਕ ਰਾਸ਼ਨ ਅਤੇ ਹੋਰ ਸਮਗਰੀ ਭੇਜਣ ਦਾ ਐਲਾਨ ਕੀਤਾ ਸੀ¢ ਜਿਸ ਤਹਿਤ ਹਲਕੇ ਵਿਚ 15 ਟਰੱਕ ਰਵਾਨਾ ਕੀਤੇ ਗਏ¢ ਅਮਰਗੜ੍ਹ ਤੋਂ ਅੱਜ 10 ਟਰੱਕ ਪਸ਼ੂਆਂ ਦੀ ਫੀਡ ਦੇ ਅਤੇ ਮੰਡੀ ਅਹਿਮਦਗੜ੍ਹ ਤੋਂ 5 ਟਰੱਕ ਰਾਸ਼ਨ ਸਮਗਰੀ ਦੇ ਵਿਧਾਇਕ ਗੱਜਣਮਾਜਰਾ ਨੇ ਰਵਾਨਾ ਕੀਤੇ¢ ਇਸ ਤੋਂ ਪਹਿਲਾਂ ਵੀ 2 ਟਰੱਕ ਗੱਜਣਮਾਜਰਾ ਪਰਿਵਾਰ ਵਲੋਂ ਕੈਟਲ ਫੀਡ ਦੇ ਭੇਜੇ ਜਾ ਚੁੱਕੇ ਹਨ¢ ਸਥਾਨਕ ਅਨਾਜ ਮੰਡੀ ਵਿਖੇ ਇਹ ਟਰੱਕ ਰਵਾਨਾ ਕਰਨ ਸਮੇਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਇਸ ਭਿਆਨਕ ਤਰਾਸਦੀ ਨਾਲ ਨਜਿੱਠਣ ਲਈ ਪੰਜਾਬ ਦੇ ਹਰ ਵਰਗ ਨੂੰ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ¢ ਇਸ ਮੌਕੇ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਾਕਿਬ ਅਲੀ ਰਾਜਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਪ੍ਰਧਾਨ ਵਿੱਕੀ ਸ਼ਰਮਾ, ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਸ਼ਰਮਾ, ਆੜ੍ਹਤੀ ਐਸੋ. ਦੇ ਸਾਬਕਾ ਪ੍ਰਧਾਨ ਨਰੇਸ਼ ਭੁੱਟਾ, ਬਲਦੇਵ ਮਲੌਦੀਏ, ਆਤਮਾ ਭੁੱਟਾ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸ਼ਰਮਾ, ਹਾਜੀ ਸ਼ਮਸ਼ਾਦ, ਮੁਹੰਮਦ ਨਿਸਾਰ ਅਕਬਰਪੁਰ ਛੰਨਾ, ਆੜ੍ਹਤੀਏ ਜਗਦੇਵ ਸਿੰਘ ਬੋਪਾਰਾਏ, ਸਰਬਜੀਤ ਸਿੰਘ ਸੱਬੀ, ਨਗਰ ਕੌਂਸਲ ਦੇ ਸਾਬਕਾ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਡੀ. ਕੇ. ਗੋਇਲ, ਜਗਤਾਰ ਸਿੰਘ ਚੀਮਾ, ਪਾਲੀ ਛੰਨਾ, ਕਮਲ ਸੰਧੂ, ਗੁਰਵਿੰਦਰ ਗੋਰਖਾ, ਚੌਧਰੀ ਨਿਸ਼ਾਰ ਪੀ. ਏ., ਪੀ. ਏ., ਅਭਿਜੋਤ ਸਿੰਘ, ਬਾਬਾ ਗੁਰਸੇਵਕ ਸਿੰਘ, ਜੀਵਨ ਸਿੰਘ ਆਦਿ ਹਾਜਰ ਸਨ¢