ਸਮਰਾਲਾ, 1 ਸਤੰਬਰ (ਕੁਲਵਿੰਦਰ ਸਿੰਘ)-ਸਿਵਲ ਹਸਪਤਾਲ ਸਮਰਾਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਹੇਠ ਕੌਮੀ ਅੱਖਾਂ ਦਾ ਪੰਦਰਵਾੜਾ ਤਹਿਤ ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ¢ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ 2025 ਤੱਕ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ¢ ਇਸ ਪੰਦਰਵਾੜੇ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਨ, ਕੋਰਨੀਅਲ ਅੰਨਾਪਣ, ਕੋਰਨੀਅਲ ਟਰਾਂਸਪਲਾਂਟ ਬਾਰੇ ਜਾਗਰੂਕ ਕਰ ਕੇ ਉਨਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ¢ ਇੱਕ ਵਿਅਕਤੀ ਜੀਵਨ ਤੋਂ ਬਾਅਦ ਆਪਣੀਆਂ ਦੋ ਅੱਖਾਂ ਦਾਨ ਕਰ ਕੇ ਦੋ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨੀ ਦੇ ਸਕਦਾ ਹੈ¢ ਸਾਡੇ ਦੇਸ਼ ਅੰਦਰ ਕੋਰਨੀਆਂ ਦੀ ਮੰਗ ਦੇ ਮੁਕਾਬਲੇ ਦਾਨੀ ਸੱਜਣ ਬਹੁਤ ਘੱਟ ਹਨ, ਜਿਸ ਕਰ ਕੇ ਦੇਸ਼ ਵਿਚ ਅੰਨਾਪਣ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ¢ ਅੱਖਾਂ ਦਾਨ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਮੁੱਖ ਮੁੱਦਾ ਹੈ ਜਿਸ ਨੂੰ ਹੱਲ ਕਰਨ ਦੀ ਲੋੜ ਹੈ¢ ਸਾਨੂੰ ਕਿਸੇ ਵੀ ਅੰਧ-ਵਿਸ਼ਵਾਸ, ਮਿਥ ਅਤੇ ਗਲਤ ਵਿਸ਼ਵਾਸਾਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਕਿਸੇ ਦੇ ਜੀਵਨ ਤੇ ਸਕਾਰਾਤਮਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ¢ ਅੱਖਾਂ ਦਾਨ ਸਿਰਫ ਜੀਵਨ ਤੋਂ ਬਾਅਦ ਹੀ ਹੁੰਦੀਆਂ ਹਨ ਜੋ ਮੌਤ ਦੇ ਚਾਰ ਤੋਂ ਛੇ ਘੰਟੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ¢ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਕਿਸੇ ਵੀ ਉਮਰ ਵਿੱਚ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਏ ਹੋਣ ਤਾਂ ਵੀ ਅੱਖਾਂ ਦਾਨ ਕਰ ਸਕਦਾ ਹੈ ¢ ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਚਿਰਨਜੀਵ ਸਿੰਘ ਝੱਜ ਨੇ ਦੱਸਿਆ ਕਿ ਸਾਨੂੰ ਵੱਡੀ ਗਿਣਤੀ ਵਿਚ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਵਾਅਦਾ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਮੌਕੇ ਅਪਥੈਲਮਿਕ ਅਫਸਰ ਵੰਸ਼ੂ, ਅਪਥੈਲਮਿਕ ਅਫਸਰ ਸਿਮਰਨਦੀਪ, ਨਰਸਿੰਗ ਸਿਸਟਰ ਅਪਵਿੰਦਰ ਕੌਰ, ਨਰਸਿੰਗ ਸਿਸਟਰ ਦਿਲਜੀਤ ਕੌਰ, ਸਟਾਫ ਨਰਸ ਅਨੂ ਬਾਲਾ, ਪ੍ਰਦੀਪ ਕੁਮਾਰ ਮਲਟੀਪਰਪਜ ਹੈਲਥ ਵਰਕਰ