18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਕਾਰੀ ਕਾਲਜ ਰਾੜਾ ਸਾਹਿਬ ਦੇ ਸਮੂਹ ਸਟਾਫ਼ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 02-09-2025
ਰਾੜਾ ਸਾਹਿਬ, 1 ਸਤੰਬਰ (ਪ੍ਰੀਤਮ ਸਿੰਘ ਮੁਕੰਦਪੁਰੀ/ਸੁਖਵੀਰ ਸਿੰਘ ਚਣਕੋਈਆਂ)-ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਚਾਨਕ ਅਕਾਲ ਚਲਾਣੇ ਤੇ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਪਿ੍ੰਸੀਪਲ ਡਾ. ਮੁਹੰਮਦ ਇਰਫਾਨ, ਪ੍ਰੋ. ਗੁਰਦਿੱਤ ਸਿੰਘ, ਪ੍ਰੋ. ਇੰਦਰਪਾਲ ਸਿੰਘ, ਪ੍ਰੋ. ਪ੍ਰਦੀਪ ਸਿੰਘ ਅਤੇ ਪ੍ਰੋ. ਪ੍ਰਭਜੋਤ ਸਿੰਘ ਨੇ ਮਹਾਂਪੁਰਸ਼ਾਂ ਦੀਆਂ ਕਾਲਜ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਾਬਾ ਜੀ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ | ਇਸ ਉਪਰੰਤ ਬਤੌਰ ਸੰਪਰਦਾਇ ਮੁਖੀ ਵੀ ਉਹ ਇਸ ਸੰਸਥਾ ਨਾਲ ਨਿਰੰਤਰ ਜੁੜੇ ਰਹੇ ਅਤੇ ਕਾਲਜ ਪ੍ਰਬੰਧਨ ਤੇ ਕਾਰਗੁਜ਼ਾਰੀ ਨੂੰ ਬੁਲੰਦੀਆਂ 'ਤੇ ਪਹੰੁਚਾਉਣ ਲਈ ਵਡਮੁੱਲਾ ਯੋਗਦਾਨ ਪਾਉਂਦੇ ਰਹੇ | ਕਿਉਂਕਿ ਕਾਲਜ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਗਾਂਹਵਧੂ ਅਕਾਦਮਿਕ ਸੋਚ ਦੀ ਬਦੌਲਤ ਹੀ ਹੋਂਦ ਵਿੱਚ ਆਇਆ ਸੀ ਅਤੇ ਉਸ ਸੋਚ ਨੂੰ ਲੈ ਕੇ ਸੰਤ ਬਲਜਿੰਦਰ ਸਿੰਘ ਦਾ ਕਾਲਜ ਦੀ ਚੜ੍ਹਦੀ ਕਲਾ ਵਿਚ ਵਿਲੱਖਣ ਯੋਗਦਾਨ ਹੈ | ਅਸੀਂ ਸਾਰੀਆਂ ਹੀ ਅਹਿਮ ਗਤੀਵਿਧੀਆਂ ਵਿਚ ਉਨ੍ਹਾਂ ਤੋਂ ਮਾਰਗ ਦਰਸ਼ਨ ਲੈਂਦੇ ਸੀ |ਉਨ੍ਹਾਂ ਦੇ ਅਚਨਚੇਤ ਜਾਣ ਨਾਲ ਜਿੱਥੇ ਸਿੱਖ ਕੌਮ, ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਅਤੇ ਅਧਿਆਤਮਿਕ ਖੋਜਾਰਥੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਇਸ ਸੰਸਥਾ ਕੋਲੋਂ ਵੀ ਇੱਕ ਸਮਰੱਥ ਅਤੇ ਸਮਰਪਿਤ ਰਾਹ ਦਸੇਰਾ ਹਮੇਸ਼ਾ ਲਈ ਚਲਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੰਟੀ ਦਹਿੜੂ ਨੇ ਅਵਿਨਾਸ਼ਪ੍ਰੀਤ ਸਿੰਘ ਏ. ਪੀ. ਜੱਲ੍ਹਾ ਨੂੰ ਵਧਾਈ ਦਿੱਤੀ ਅਗਲੀ ਖ਼ਬਰ ਅੱਖਾਂ ਦਾਨ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24