18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ

Ad Position 21
No active advertisement
ਅਜੀਤ ਡੈਸਕ 02-09-2025
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)- ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਖੰਨਾ ਤੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਸਮੱਗਰੀ ਦੀ ਪਹਿਲੀ ਗੱਡੀ ਭੇਜੀ ਗਈ, ਜਿਸ 'ਚ ਆਟੇ ਦੀਆਂ ਬੋਰੀਆਂ, ਪਾਣੀ ਦੀਆਂ ਬੋਤਲਾਂ ਰਸ, ਬਿਸਕੁਟ, ਦਵਾਈਆਂ ਅਤੇ ਸੁੱਕਾ ਸੀਧਾ ਭੇਜਿਆ ਗਿਆ | ਇਸ ਮੌਕੇ ਅਵਤਾਰ ਸਿੰਘ ਕੈਂਥ ਸੈਕਟਰੀ, ਰਵਿੰਦਰ ਸਿੰਘ ਬੱਬਲੂ ਅਤੇ ਸੁਖਵਿੰਦਰ ਸਿੰਘ ਸਲੌਦੀ ਸਮਾਜਸੇਵੀ ਨੇ ਕਿਹਾ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਪਏ ਹਨ | ਜਿਸ ਕਾਰਨ ਲੋਕਾਂ ਦੇ ਘਰ-ਬਾਰ ਉਝੜ ਗਏ ਹਨ, ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਖੰਨਾ ਤੋਂ ਸਮੂਹ ਸੰਗਤ ਅਤੇ ਖੰਨਾ ਵਾਸੀਆਂ ਵੱਲੋਂ ਰਾਸ਼ਨ ਦੀ ਪਹਿਲੀ ਗੱਡੀ ਭੇਜੀ ਜਾ ਰਹੀ ਹੈ | ਇਹ ਰਾਸ਼ਨ ਹੁਸੈਨੀਵਾਲਾ ਵਾਲਾ ਭਾਰਤ ਅਤੇ ਪਾਕਿਸਤਾਨ ਬਾਰਡਰ ਦੇ ਨਾਲ ਵੱਗ ਰਹੇ ਸਤਲੁਜ ਦਰਿਆ ਦੇ ਇਲਾਕੇ ਵਿਚ ਵੰਡਿਆਂ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਡੀਸੀ, ਅਮਰਬੀਰ ਸਿੰਘ ਹਰਵੀਰ ਸਿੰਘ ਸੋਨੂੰ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਜਸਕਰਨ ਸਿੰਘ, ਜਤਿੰਦਰ ਸਿੰਘ, ਸੈਂਕੀ, ਸਤਿੰਦਰਪਾਲ ਸਿੰਘ, ਜਸ਼ਨਵੀਰ ਸਿੰਘ, ਅਰਸ਼ਦੀਪ ਸਿੰਘ, ਪਰਮਿੰਦਰ ਸਿੰਘ, ਮਨੀ ਬੱਗਾ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਲਈ 15 ਟਰਾਲੀਆਂ ਮਿੱਟੀ ਲੈ ਕੇ ਰਵਾਨਾ ਹੋਏ ਨੌਜਵਾਨ ਅਗਲੀ ਖ਼ਬਰ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ
Ad Position 24