18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ

Ad Position 21
No active advertisement
ਅਜੀਤ ਡੈਸਕ 02-09-2025
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਸ਼ਹਿਰ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਪੂਰੇ ਸ਼ਹਿਰ ਵਿਚ ਪਾਣੀ ਭਰਿਆ ਹੋਇਆ ਹੈ | ਜਿਨ੍ਹਾਂ ਵਿਚ ਨਗਰ ਕੌਂਸਲ ਦਾ ਦਫ਼ਤਰ, ਥਾਣਾ ਸਿਟੀ 2, ਪੀਰਖਾਨਾ ਰੋਡ, ਜੀ. ਟੀ. ਰੋਡ, ਅਮਲੋਹ ਚੌਕ, ਸਬਜ਼ੀ ਮੰਡੀ, ਕਿਤਾਬ ਬਾਜ਼ਾਰ, ਮਲੇਰਕੋਟਲਾ ਚੌਂਕ, ਸਮਰਾਲਾ ਚੌਂਕ ਆਦਿ ਥਾਵਾਂ ਤੇ ਕਈ ਫੁੱਟ ਪਾਣੀ ਜਮਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨੈਸ਼ਨਲ ਹਾਈਵੇ ਅਤੇ ਸਰਵਿਸ ਲੇਨ ਤੇ ਪੁਲ ਦੇ ਉੱਪਰ ਪਾਣੀ ਦੀ ਨਿਕਾਸੀ ਦਾ ਢੁਕਵਾਂ ਹੱਲ ਨਾ ਹੋਣ ਕਰ ਕੇ ਕਰਕੇ ਸੜਕਾਂ ਤੇ ਟਰੈਫ਼ਿਕ ਜਾਮ ਵੀ ਲੱਗ ਰਿਹਾ ਹੈ | ਬੇਸ਼ੱਕ ਇਸ ਮੀਂਹ ਨਾਲ ਮੌਸਮ ਵਿਚ ਠੰਢਕ ਜ਼ਰੂਰ ਆਈ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਵਿਚ ਬੇਹੱਦ ਵਾਧਾ ਹੋ ਗਿਆ | ਕਿਉਂ ਕਿ ਬਿਜਲੀ ਵੀ ਵਾਰ ਵਾਰ ਜਾ ਰਹੀ ਹੈ | ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਖੰਨਾ ਸ਼ਹਿਰ ਵਿਚ ਬਣੀ ਗੈਬ ਦੀ ਪੂਲੀ ਅਤੇ ਹੋਰ ਨਾਲਿਆਂ ਨੂੰ ਸਮੇਂ ਸਿਰ ਸਫ਼ਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿਚ ਹੜ੍ਹ ਵਾਲੀ ਸਥਿਤੀ ਨਾ ਬਣੇ | ਲੋਕਾਂ ਦੀ ਮੰਗ ਹੈ ਕਿ ਸਰਵਿਸ ਲੇਨਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਸ਼ਹਿਰ ਦੀਆਂ ਮੀਂਹ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਸੜਕਾਂ ਦੀ ਮੁਰੰਮਤ ਵੀ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ ਅਗਲੀ ਖ਼ਬਰ ਗੁ. ਰਾੜਾ ਸਾਹਿਬ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜੀ ਰਾਹਤ ਸਮੱਗਰੀ
Ad Position 24