ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)- ਪੰਜਾਬ ਦੇ ਕਈ ਜ਼ਿਲਿ੍ਹਆਂ ਅੰਦਰ ਆਏ ਹੜ੍ਹਾਂ ਕਾਰਨ ਹੋ ਰਹੇ ਭਾਰੀ ਜਾਨੀ ਮਾਲੀ ਨੁਕਸਾਨ ਵਿਚ ਮਦਦ ਕਰਨ ਲਈ ਪੂਰੇ ਪੰਜਾਬ ਤੋਂ ਲੋਕ ਅਤੇ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ | ਇਸੇ ਤਹਿਤ ਪਿੰਡ ਸੋਮਲ ਖੇੜੀ, ਰੋੜੀਆਂ ਅਤੇ ਸੇਖਾ ਤੋਂ ਨੌਜੁਆਨਾਂ ਨੇ ਉਦਮ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਹਾਇਤਾ ਕਰਨ ਲਈ 15 ਟਰਾਲੀਆਂ ਮਿੱਟੀ ਇਕੱਤਰ ਕਰਕੇ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤੀਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਆਗੂ ਬਹਾਦਰ ਸਿੰਘ ਸੋਮਲ ਖੇੜੀ ਨੇ ਦੱਸਿਆ ਕਿ ਪ੍ਰਭਾਵਿਤ ਸੁਲਾਨਤਪੁਰ ਲੋਧੀ ਦੇ ਇਲਾਕੇ ਵਿਚ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਬਾਕੀ ਵਸਤਾਂ ਦੀ ਸਹਾਇਤਾ ਤਾਂ ਪਹੁੰਚ ਰਹੀ ਹੈ ਪਰ ਪਾੜ੍ਹ ਪੂਰਨ ਅਤੇ ਬੰਨ੍ਹ ਲਗਾਉਣ ਲਈ ਮਿੱਟੀ ਦੀ ਕਿੱਲਤ ਹੈ, ਇਸ ਲਈ ਪਿੰਡ ਰੋੜੀਆ, ਸੋਮਲ ਖੇੜੀ ਅਤੇ ਸੇਖਾ ਦੇ ਸਹਿਯੋਗ ਨਾਲ ਇਹ 15 ਟਰਾਲੀਆਂ ਮਿੱਟੀ ਇਕੱਤਰ ਕਰਕੇ ਰਵਾਨਾ ਹੋ ਰਹੇ ਹਾਂ | ਇਸ ਮੌਕੇ ਗੁਰਜਿੰਦਰ ਸਿੰਘ ਰੋੜੀਆਂ, ਪਰਦੀਪ ਸਿੰਘ ਸੋਮਲ, ਜਸਕੀਰਤ ਸਿੰਘ, ਸੰਦੀਪ ਸਿੰਘ ਰੋੜੀਆ, ਬਲਜਿੰਦਰ ਸਿੰਘ ਰੋੜੀਆ, ਗੁਰਕੀਰਤ ਸਿੰਘ ਖੇੜੀ, ਹਰਮਨ ਮਠਾੜੂ, ਸਤਵੰਤ ਸਿੰਘ ਖੇੜੀ, ਦਵਿੰਦਰ ਸਿੰਘ ਖੇੜੀ, ਮਨੀ ਸੇਖਾ, ਲਵੀ ਸੇਖਾ, ਜਪ ਰੋੜੀਆਂ, ਕਾਂਤਾ ਸੇਖਾ, ਸੰਵੀਰ ਰੋੜੀਆਂ, ਅੰਮਿ੍ਤ ਖੇੜੀ, ਨੋਨੀ ਖੇੜੀ, ਜੱਸਾ ਕੁੱਪ, ਹੈਰੀ ਰੋੜੀਆਂ, ਹਰਿੰਦਰ ਸੇਖਾ ਆਦਿ ਹਾਜ਼ਰ ਸਨ |