ਦੋਰਾਹਾ, 1 ਸਤੰਬਰ ਮਨਜੀਤ ਸਿੰਘ ਗਿੱਲ) ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਨਵ ਨਿਯੁਕਤ ਮੀਤ ਪ੍ਰਧਾਨ ਅਵਿਨਾਸ਼ ਪ੍ਰੀਤ ਸਿੰਘ ਜੱਲਾ (ਏ. ਪੀ.) ਦਾ ਦੋਰਾਹਾ ਆੜ੍ਹਤੀ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਐਸ.ਪੀ. ਵਰਮਾ ਦੀ ਅਗਵਾਈ 'ਚ ਏ. ਪੀ. ਜੱਲਾ ਦਾ ਸਨਮਾਨ ਕਰਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਖਿਆ ਕਿ ਜੱਲਾ ਦੇ ਮੀਤ ਪ੍ਰਧਾਨ ਬਣਨ ਨਾਲ ਸਮੁੱਚੇ ਪਾਇਲ ਹਲਕੇ ਦੇ ਆੜ੍ਹਤੀ ਭਰਾਵਾਂ ਦਾ ਮਾਣ ਵਧਿਆ ਹੈ | ਉਨ੍ਹਾਂ ਕਿਹਾ ਕਿ ਏ ਪੀ ਜੱਲਾ ਆੜ੍ਹਤੀ ਐਸੋਸੀਏਸ਼ਨ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨਗੇ | ਸਨਮਾਨ ਤੋਂ ਬਾਅਦ ਮੀਤ ਪ੍ਰਧਾਨ ਏ.ਪੀ. ਜੱਲਾ ਨੇ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਸਮੂਹ ਆੜ੍ਹਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆੜ੍ਹਤੀਆ ਦੇ ਕਮਿਸ਼ਨ ਵਿਚ ਵਾਧਾ ਕਰਨਾ ਤੇ ਪੀ ਐਫ ਨੂੰ ਵਾਪਸ ਲੈਣ ਆਦਿ ਸਮੇਤ ਹੋਰਨਾ ਮੰਗਾਂ ਨੂੰ ਜਲਦੀ ਪੂਰਾ ਕਰਵਾਉਣ ਲਈ ਯਤਨ ਕਰਨਗੇ | ਇਸ ਸਮੇਂ ਐਸੋਸੀਏਸ਼ਨ ਵੱਲੋਂ ਦੋਰਾਹਾ ਮਾਰਕੀਟ ਕਮੇਟੀ ਵਿਚ ਨਵੇਂ ਆਏ ਸੈਕਟਰੀ ਹਰਿੰਦਰ ਸਿੰਘ ਗਿੱਲ ਜਰਗੜੀ ਦਾ ਵੀ ਸਨਮਾਨ ਕੀਤਾ ਗਿਆ | ਇਸ ਸਮੇਂ ਲੇਖਕਾਰ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ ਗੁਨੀ, ਹਰਿੰਦਰ ਸਿੰਘ ਬਰਮਾਲੀਪੁਰ, ਮਨਜੀਤ ਸਿੰਘ ਰਾਣੋ, ਵਿਵੇਕ ਸੂਦ, ਕੁੰਦਨ ਲਾਲ, ਸਾਧ ਰਾਮ, ਬ੍ਰਹਮ ਦਾਸ, ਸੁਖਪ੍ਰੀਤ ਸਿੰਘ ਸੋਹੀ ਕੌਂਸਲਰ ਪਾਇਲ, ਅਭੇ ਸਿੰਘ ਬੈਂਸ ਜੱਲਾ, ਗੁਰਮੀਤ ਸਿੰਘ ਬਿੱਲਾ ਧਮੋਟ, ਮਹਿੰਦਰਪਾਲ ਹਾਜ਼ਰ ਸਨ |