ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)- ਹੁਣ ਮਾਛੀਵਾੜਾ ਸ਼ਹਿਰ 'ਚ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ, ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਲਗਾਏ ਜਾਣ ਵਾਲੇ ਸੀ. ਸੀ. ਟੀ. ਵੀ ਕੈਮਰਿਆਂ ਦੀ ਨਜ਼ਰ ਵਿਚ ਨਾ ਸਿਰਫ਼ ਇਹਨਾਂ ਰਾਹਗੀਰਾਂ ਦੀ ਹਰ ਹਰਕਤ ਕੈਦ ਹੋਵੇਗੀ, ਬਲਕਿ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਨੱਥ ਪਾਉਣ ਵਿਚ ਸਫਲਤਾ ਮਿਲੇਗੀ | ਅਸਲ 'ਚ ਸਥਾਨਕ ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਰੌਣਕ ਭਰੀ ਥਾਵਾਂ 'ਤੇ ਕਰੀਬ 32 ਸੀ. ਸੀ. ਟੀ. ਵੀ ਕੈਮਰੇ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਗਿਣਤੀ 10 ਦੇ ਕਰੀਬ ਹੋਵੇਗੀ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਇਸ ਲਈ ਬਾਕਾਇਦਾ ਕੰਟਰੋਲ ਰੂਮ ਵੀ ਤਿਆਰ ਕਰ ਲਿਆ ਗਿਆ ਹੈ | ਇਹਨਾਂ ਕੈਮਰਿਆਂ ਦੀ ਨਜ਼ਰ ਨਾ ਸਿਰਫ਼ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਤੇ ਹੋਵੇਗੀ, ਬਲਕਿ ਸ਼ਰਾਰਤੀ ਅਨਸਰਾਂ 'ਤੇ ਵੀ ਨਜ਼ਰ ਰਹੇਗੀ | ਟਰੈਫ਼ਿਕ ਨਿਯਮ ਤੋੜਨ ਵਾਲਿਆਂ ਨੂੰ ਹੁਣ ਈ ਚਲਾਨ ਦਾ ਸਾਹਮਣਾ ਕਰਨਾ ਪਵੇਗਾ |